
ਮਾਨਸਾ 16 ਅਕਤੂਬਰ(ਗੁਰਜੰਟ ਸਿੰਘ ਬਾਜੇਵਾਲੀਆ ) ਮਾਨਸਾ ਕੇਂਦਰੀ ਸਹਿਕਾਰੀ ਬੈਂਕ ਮੁਲਾਜ਼ਮ ਯੂਨੀਅਨ ਜਿਲਾ ਮਾਨਸਾ ਦੀ ਇਕ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਮਹਿੰਦਰ ਸਿੰਘ ਅਤੇ ਜਰਨਲ ਸਕੱਤਰ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਜਿਵੇਂ ਕਿ ਬੈਂਕ ਵਿੱਚ ਸਟਾਫ਼ ਦੀ ਘਾਟ ਕਾਰਨ ਬੈਂਕ ਦੀਆਂ ਜ਼ਿਆਦਾਤਰ ਬ੍ਰਾਂਚਾਂ ਸਿੰਗਲ ਮੈਨ ਚਲ ਰਹੀਆਂ ਹਨ ਜਿੰਨਾਂ ਨੂੰ ਸਿਰਫ ਇਕ -ਇਕ ਮੁਲਾਜ਼ਮ ਵੱਲੋਂ ਹੀ ਚਲਾਇਆ ਜਾ ਰਿਹਾ ਹੈ, ਦੂਜੇ ਪਾਸੇ ਸਾਉਣੀ ਦੀ ਫਸਲ ਆਉਣ ਤੇ ਰਿਕਵਰੀ ਅਡਵਾਂਸਮੈਂਟ ਦਾ ਸੀਜਨ ਚਾਲੂ ਹੋ ਗਿਆ ਹੈ ਅਤੇ ਪਿੰਡਾਂ ਦੀਆਂ ਖੇਤੀ-ਬਾੜੀ ਸੁਸਾਇਟੀਆਂ ਦੇ ਸੈਕਟਰੀਆਂ ਵੱਲੋਂ ਸਭਾ ਦੇ ਖੇਤੀ-ਬਾੜੀ ਕਰਜ਼ੇ ਦੀ ਰਿਕਵਰੀ ਦਾ ਪੈਸਾ ਸੁਸਾਇਟੀ ਵਿੱਚ ਜਮਾਂ ਕਰਵਾਉਣ ਦੀ ਬਜਾਏ ਕਿਸਾਨਾਂ ਨੂੰ ਸਿੱਧਾ ਬੈਂਕ ਵਿੱਚ ਭੇਜਿਆ ਜਾ ਰਿਹਾ ਹੈ।ਜਿਸ ਕਾਰਨ ਬੈਂਕ ਕਰਮਚਾਰੀਆਂ ਦੇ ਨਾਲ -ਨਾਲ ਕਿਸਾਨ ਵੀ ਖੱਜਲ ਖ਼ੁਆਰ ਹੋ ਰਹੇ ਹਨ।
ਦੂਜੇ ਏਜੰਡੇ ਰਾਹੀਂ ਮੈਨੇਜਮੈਂਟ ਤੋਂ ਬਕਾਇਆ ਰੁਕੀਆਂ ਹੋਈਆਂ ਪਰਮੋਸ਼ਨਾਂ ਪਹਿਲ ਦੇ ਆਧਾਰ ਤੇ ਕਰਨ ਦੀ ਮੰਗ ਕੀਤੀ। ਪਿਛਲੇ ਸਾਲ ਬੈਂਕ ਮੈਨੇਜਮੈਂਟ ਵੱਲੋਂ ਪੈਸਕੋ ਕੰਪਨੀ ਰਾਹੀਂ ਆਊਟਸੋਰਸਿੰਗ ਤੇ ਫੀਲਡ ਐਗਜੀਕਿਊਟਿਵ ਦੀ ਭਰਤੀ ਕੀਤੀ ਗਈ ਸੀ।ਪਰ ਹੁਣ ਮੈਨੇਜਮੈਂਟ ਉਹਨਾਂ ਕਰਮਚਾਰੀਆਂ ਨੂੰ ਫ਼ਾਰਗ ਕਰਨ ਜਾ ਰਹੀ ਹੈ।ਅਸੀਂ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਵੀ ਸਟਾਫ਼ ਦੀ ਘਾਟ ਨੂੰ ਦੇਖਦੇ ਹੋਏ ਬਾਕੀ ਜਿਲਾ ਕੇਂਦਰੀ ਸਹਿਕਾਰੀ ਬੈਂਕਾਂ ਦੀ ਤਰਜ਼ ਤੇ ਫੀਲਡ ਐਜਜੀਕਿਊਟਿਵ ਦੇ ਠੇਕੇ ਨੂੰ ਬਹਾਲ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇ।ਉਕਤ ਮੰਗਾਂ ਬਾਰੇ ਵਾਰ -2 ਮਿਲਣ ਤੋਂ ਬਾਅਦ ਮਿਤੀ 3-10-2021 ਨੂੰ ਵੀ ਮੈਨੇਜਮੈਂਟ ਨੂੰ ਲੰਬਿਤ ਮੁੱਦਿਆਂ ਦੇ ਹੱਲ ਲਈ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ ਸੀ ਤੇ ਕਿਹਾ ਗਿਆ ਕਿ ਜੇਕਰ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪਏਗਾ।ਪਰ ਮੈਨੇਜਮੈਂਟ ਵੱਲੋਂ ਉਕਤ ਮੰਗਾਂ ਵੱਲ ਕੋਈ ਧਿਆਨ ਨੀ ਦਿੱਤਾ ਗਿਆ ਸਗੋਂ ਮੁਲਾਜ਼ਮ ਮੰਗਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।ਹੁਣ ਮਜਬੂਰਨ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਜਿਸ ਤਹਿਤ ਜਿਲਾ ਮਾਨਸਾ ਦੇ ਸਹਿਕਾਰੀ ਬੈਂਕ ਬ੍ਰਾਂਚਾਂ ਵਿੱਚ ਮਿਤੀ 19-10 -21 ਅਤੇ ਮਿਤੀ 21-10-21 ਨੂੰ ਕਲਮ ਛੋੜ ਹੜਤਾਲ਼ ਕੀਤੀ ਜਾਵੇਗੀ ਮਿਤੀ 22-10–21 ਨੂੰ ਸਮੂਹਿਕ ਛੁੱਟੀ ਲੈ ਕੇ ਕਰਮਚਾਰੀਆਂ ਵੱਲੋਂ ਮੁੱਖ ਦਫਤਰ ਮਾਨਸਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਸ ਤੋਂ ਬਾਅਦ ਜੇਕਰ ਫਿਰ ਵੀ ਧਿਆਨ ਨਾਂ ਦਿੱਤਾ ਗਿਆ ਤਾਂ ਮਿਤੀ 25-10-21 ਤੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ਼ ਕੀਤੀ ਜਾਵੇਗੀ ਅਤੇ ਮਿਤੀ 01-11-21 ਤੋਂ ਲੜੀਵਾਰ ਮੁਲਾਜ਼ਮ ਮੁੱਖ ਦਫਤਰ ਗੇਟ ਅੱਗੇ ਭੁੱਖ ਹੜਤਾਲ਼ ਤੇ ਬੈਠਣਗੇ।ਇਸ ਮੌਕੇ ਤੇ ਪੰਜਾਬ ਫੈਡਰੇਸ਼ਨ ਦੀ ਸਟੇਟ ਐਕਸ਼ਨ ਕਮੇਟੀ ਦੇ ਨੁਮਾਇੰਦੇ ਹੈਪੀ ਸਿੱਧੂ,ਦੀਪਕ ਗਰਗ ਕੈਸ਼ੀਅਰ, ਮੈਨੇਜਰ ਕਰਨੈਲ ਸਿੱਧੂ,ਮੋਹਿਤ ਗਰਗ,ਪੰਕਜ ਜਿੰਦਲ,ਹਰਸਦੀਪ ਗੁਪਤਾ,ਰਵੀ ਗੋਇਲ,ਮੈਡਮ ਗੀਤਾ ਗਾਂਧੀ,ਸੁਰੇਸ ਰਾਣੀ,ਵਿਕਾਸ ਬਾਂਸਲ,ਸੁਖਿਵੰਦਰ ਸਿੰਘ,ਰਾਧੇ ਸ਼ਿਆਮ,ਸਾਹਿਲ ਕੁਮਾਰ,ਹਨੀ ਗਰਗ,ਰੌਕੀ ਸਿੰਗਲਾਂ,ਭੁਪੇਸ਼ ਗੋਇਲ,ਜਸਵਿੰਦਰ ਸਿੰਘ,ਮਨਪ੍ਰੀਤ ਸਿੰਘ,ਗਗਨਦੀਪ ਆਦਿ ਹਾਜ਼ਰ ਸਨ।
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਬਣੇਗਾ ਦੇਸ ਵਿਆਪੀ ਕਿਸਾਨੀ ਅੰਦੋਲਨ : ਕਿਸਾਨ ਆਗੂ
ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਹੁਣ ਤੱਕ ਜਿਲੇ ਦੀਆਂ ਮੰਡੀਆਂ ਵਿੱਚ ਹੋਈ 122722 ਮੀਟਰਕ ਟਨ ਝੋਨੇ ਦੀ ਖ਼ਰੀਦ





