17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਬਾਰੇ ਫ਼ੈਲੀ ਖ਼ਬਰ ਜਾਅਲੀ!

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਬਾਰੇ ਫ਼ੈਲੀ ਖ਼ਬਰ ਜਾਅਲੀ!

ਦਿੱਲੀ

ਸੋਸ਼ਲ ਮੀਡੀਆ ਤੇ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਇੱਕ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ। ਪੰਜਾਬ ਨੈੱਟਵਰਕ ਦੀ ਟੀਮ ਨੇ ਜਦੋਂ ਇਸ ਵਾਇਰਲ ਖ਼ਬਰ ਦੀ ਪੜਤਾਲ ਕੀਤੀ ਤਾਂ, ਉਕਤ ਖ਼ਬਰ ਜਾਅਲੀ ਨਿਕਲੀ।ਦੱਸਣਾ ਬਣਦਾ ਹੈ ਕਿ, ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ, ਜਿਸ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾ ਕੇ ਲਿਖਿਆ ਜਾ ਰਿਹਾ ਕਿ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ। ਇਹ ਜਾਅਲੀ ਖ਼ਬਰ ਵੈਸੇ ਤਾਂ, ਸਭ ਨੂੰ ਪਤਾ ਹੀ ਹੈ ਕਿ, ਕਿਸ ਪਾਰਟੀ ਦਾ ਆਈਟੀ ਸੈੱਲ ਫ਼ੈਲਾਅ ਰਿਹਾ ਹੈ।ਦੱਸਣਾ ਬਣਦਾ ਹੈ ਕਿ, ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ, ਜਿਸ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾ ਕੇ ਲਿਖਿਆ ਜਾ ਰਿਹਾ ਕਿ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ। ਇਹ ਜਾਅਲੀ ਖ਼ਬਰ ਵੈਸੇ ਤਾਂ, ਸਭ ਨੂੰ ਪਤਾ ਹੀ ਹੈ ਕਿ, ਕਿਸ ਪਾਰਟੀ ਦਾ ਆਈਟੀ ਸੈੱਲ ਫ਼ੈਲਾਅ ਰਿਹਾ ਹੈ। ਪਰ, ਫਿਰ ਵੀ ਅੰਧ ਭਗਤ ਲਗਾਤਾਰ ਉਕਤ ਪੋਸਟ ਦੀ ਪੜ੍ਹਤਾਲ ਕੀਤੇ ਬਗ਼ੈਰ ਹੀ ਅੱਗੇ ਵਾਇਰਲ ਕਰ ਰਹੇ ਹਨ। ਪੰਜਾਬ ਨੈੱਟਵਰਕ ਵੱਲੋਂ ਸਮੂਹ ਪਾਠਕਾਂ ਨੂੰ ਅਪੀਲ ਹੈ ਕਿ, ਅਜਿਹੀਆਂ ਜਾਅਲੀ ਖ਼ਬਰਾਂ ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸੱਚ ਦੀ ਪੜਤਾਲ ਲਈ ਨਿਊਜ਼ ਏਜੰਸੀਆਂ ਦੇ ਟਵਿੱਟਰ ਹੈਂਡਲ ਨੂੰ ਇੱਕ ਵਾਰ ਜ਼ਰੂਰ ਚੈੱਕ ਕਰ ਲਿਆ ਜਾਵੇ। ਦਰਅਸਲ, ਬੁਖ਼ਾਰ ਦੇ ਨਾਲ ਪੀੜਤ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਵੇਲੇ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦਾ ਇਲਾਜ਼ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰਾਂ ਦੇ ਮੁਤਾਬਿਕ, ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਸੁਧਾਰ ਹੋਇਆ ਹੈ।

Today Now News

RELATED ARTICLES
- Advertisment -

POPULAR POSTS