
ਨਵੀਂ ਦਿੱਲੀ: ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ। ਵਿਗਿਆਨੀਆਂ ਅਨੁਸਾਰ ਰਤਾ ਸੋਚੋ ਤੁਹਾਨੂੰ ਉਸ ਵੇਲੇ ਕਿਵੇਂ ਮਹਿਸੂਸ ਹੋਵੇਗਾ, ਜਦੋਂ ਤੁਹਾਡੀ ਆਪਣੀ ਕਾਰ ਤੁਹਾਡੇ ਨਾਲ ਗੱਲਾਂ ਕਰੇਗੀ ਤੇ ਸੜਕ ਉੱਤੇ ਲੱਗੀ ਰੈੱਡ ਲਾਈਟ ਨਾਲ ਸੈਂਸਰ ਜ਼ਰੀਏ ਤਾਲਮੇਲ ਬਿਠਾ ਸਕੋਗੇ। ਇਹ ਸੱਚਮੁਚ ਵੱਡੀ ਪ੍ਰਾਪਤੀ ਹੋਵੇਗੀ ਤੇ ਜ਼ਿੰਦਗੀ ਜਿਉਣਾ ਕੁਝ ਆਸਾਨ ਹੋ ਜਾਵੇਗਾ।






