16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੱਜ ਮਿਤੀ 14-10-21ਨੂੰ ਐਨ,ਐਚ ਐਮ ਅੰਡਰ ਕੰਮ ਕਰ ਰਹੇ ਠੇਕੇ ਐਂਡ ਕੱਚੇ...

ਅੱਜ ਮਿਤੀ 14-10-21ਨੂੰ ਐਨ,ਐਚ ਐਮ ਅੰਡਰ ਕੰਮ ਕਰ ਰਹੇ ਠੇਕੇ ਐਂਡ ਕੱਚੇ ਤੇ ਸੋਸ਼ਲ ਵਰਕਰਾਂ ਵੱਲੋਂ ਸੀ ਐਸ ਸੀ ਖਿਆਲਾਂ ਵਿਖੇ ਲਗਾਇਆ ਇੱਕ ਰੋਜ਼ਾ ਰੋਸ ਧਰਨਾ

ਮਾਨਸਾ 14-ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਐਨ ਆਰ ਐਚ ਦੇ ਤਾਲਮੇਲ ਸੰਗਠਨ ਕਮੇਟੀ ਦੇ ਸੱਦੇ ਤੇ ਇੱਕ ਰੋਜ਼ਾ ਹੜਤਾਲ ਕਰਕੇ ਸੀ ਐਸ ਸੀ ਖਿਆਲਾਂ ਵਿਖੇ ਧਰਨਾ ਲਗਾਉਂਦੇ ਹੋਏ ਕੰਟਰੈਕਟ ਤੇ ਸੋਸ਼ਲ ਕਾਮੇ
,, ਅੱਜ ਪੰਜਾਬ ਸਰਕਾਰ ਨੂੰ ਹੋਦ ਵਿੱਚ ਆਈ ਨੂੰ ਸਾਢੇ ਚਾਰ ਸਾਲ ਬੀਤ ਚੁੱਕੇ ਹਨ ਪਰ ਸਰਕਾਰ ਨੇ ਕਰੋਨਾ ਜਿਹੀ ਭਿਆਨਕ ਬਿਮਾਰੀ ਦੇ ਅਨੇਕਾਂ ਕੰਮ ਜਿਵੇਂ ਮਿਸ਼ਨ ਫਤਿਹ ਅਧੀਨ ਘਰ ਜਾ ਕੇ ਸਰਵੇ ਕਰਨਾ ਟੈਸਟਿੰਗ ਕੈਂਪ ਫਤਿਹ ਕਿੱਟਾਂ ਦੇਣਾ ਵੈਕਸੀਨ ਲੈ ਕੇ ਆਉਣਾ ਵੈਕਸੀਨੇਸ਼ਨ ਤੋਂ ਬਾਅਦ ਵੈਕਸੀਨ ਜਮ੍ਹਾਂ ਕਰਾਉਣਾ ਅਤੇ ਨਿੱਤ ਦਾ ਸਰਵੇਖਣ ਸੌਂਪਿਆ ਆਸ਼ਾ ਵਰਕਰ ਨੂੰ ਅਤੇ ਠੇਕੇ ਤੇ ਕੰਮ ਕਰ ਰਹੇ ਵਰਕਰ ਜਿਵੇਂ ਕਿ ਜ਼ਿਲ੍ਹਾ ਕੁਆਲੀਨੇਟਰ ਮਲਟੀਪਰਪਜ ਡਾਂ ਸਾਹਿਬ ਏ ਐਨ ਐਮ ਸਟਾਫ ਨਰਸ ਸੀ ਐਚ ਓ ਆਦਿ ਹਰੇਕ ਕਰਮਚਾਰੀ ਨੂੰ ਅਨੇਕਾਂ ਕੰਮ ਔਨ ਲਾਈਨ ਆਡੀਆਂ ਲਗਾਉਣਾ ਟੈਸਟਿੰਗ ਕੈਂਪ ਨਿੱਤ ਦੀ ਕੋਈ ਛੁੱਟੀ ਨਹੀਂ ਮੰਨਦੇ ਹੋਏ ਵੈਕਸੀਨੇਸਨ ਕਰਨਾ ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਕੰਨੀ ਕਤਰਾ ਰਹੀ ਹੈ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਵਧਦੀ ਮਹਿਗਾਈ ਨੇ ਸਭ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਜਦ ਕਿ ਸਰਕਾਰ ਨੂੰ ਇਨ੍ਹਾਂ ਕਰਮਚਾਰੀਆਂ ਦੇ ਹੱਕ ਖੜ੍ਹਨ ਦੀ ਲੋੜ ਹੈ ਧਰਨੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਤੇ ਨਾਹਰੇਬਾਜੀ ਕਰਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ ਤੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਟੇਟ ਲੇਵਲ ਤੇ ਅਣਮਿੱਥੇ ਸਮੇਂ ਲਈ ਲਗਾਉਣਗੇ ਧਰਨੇ ਇਸ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਸੋਸ਼ਲ ਚ ਕੰਮ ਕਰ ਰਹੀਆਂ ਆਸਾਂ ਤੇ ਫਸਲਿਟੇਟਰ ਨੂੰ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ ਤੇ ਬੱਝਵਾਂ ਮਾਣ ਭੱਤਾ ਪਲੱਸ ਇੰਨਸੈਟਵ ਦਿੱਤਾ ਜਾਵੇ
ਇਸ ਮੌਕੇ ਧਰਨੇ ਦੀ ਅਗਵਾਈ ਕਰਦੇ ਹੋਏ ਯੂਨੀਅਨ ਆਗੂ ਜਗਦੇਵ ਸਿੰਘ ਮਾਨ ਡਾਂ ਅਰਸ਼ਦੀਪ ਸਿੰਘ ਡਾਂ ਗੌਰਵ ਕੇਵਲ ਬੀ ਕੇਵਲ ਖਿਆਲਾਂ ਜਗਦੀਸ਼ ਜੀ ਰੜ੍ਹ ਰਾਜਵੀਰ ਜੀ ਸ਼ਿੰਦਰ ਕੌਰ ਐਲ ਐਚ ਵੀ ਸੀ ਐਚ ਓ ਦਿਲਰਾਜ ਕੌਰ ਹਰਪ੍ਰੀਤ ਕੌਰ ਸਟਾਫ਼ ਨਰਸ ਏ ਐਨ ਐਮ ਅਮਨ ਜੀ ਫਾਰਮਾਸਿਸਟ ਚੀਫ਼ ਅਤੇ ਆਸ਼ਾ ਵਰਕਰਾਂ ਤੇ ਆਸਾਂ ਵਰਕਰ ਯੂਨੀਅਨ ਪ੍ਰਧਾਨ ਬਲਵਿੰਦਰ ਕੌਰ ਭੈਣੀਬਾਘਾ ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਅਤੇ ਕੱਚੇ ਮੁਲਾਜ਼ਮ ਪੱਕੇ ਕਰੋ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਬੋਧਨ ਕਰਦੇ ਹੋਏ ਧਰਨੇ ਦੀ ਸਮਾਪਤੀ ਕੀਤੀ ਅਤੇ ਅੱਗੇ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ
ਹਮ ਭਾਰਤ ਕੇ ਵਾਸੀ ਹੈਂ ਹਮ ਏਕ ਹੈਂ
ਅਸੀਂ ਰਾਹ ਹੈ ਸੰਘਰਸ਼ਾਂ ਦਾ ਮੱਲਿਆ
ਬੱਸ ਜਿੱਤ ਕੇ ਮੁੜਾਂਗੇ
ਸਾਡਾ ਏਕਾ ਜਿੰਦਾਬਾਦ ਜਿੰਦਾਬਾਦ
,
,

Today Now News

RELATED ARTICLES
- Advertisment -

POPULAR POSTS