
ਮਾਨਸਾ, 12 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ,ਓਜ, (ਮੁਜਰਮ^ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਦੋੋ ਪੀ,ਓਜ, ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
1,ਮੁਜਰਮ ਇਸ਼ਤਿਹਾਰੀ ਜਗਸੀਰ ਸਿੰਘ ਪੁੱਤਰ ਕਾਲੂ ਰਾਮ ਵਾਸੀ ਉਭਿਆ (ਸੰਗਰੂਰ), ਹਾਲ ਆਬਾਦ ਪਿੰਡ ਬਡੋਪਲ ਜਿਲਾ ਹਨੂਮਾਨਗੜ (ਰਾਜਸਥਾਨ) ਜਿਸਦੇ ਵਿਰੁੱਧ ਮੁਕੱਦਮਾ ਨੰਬਰ 87 ਮਿਤੀ 15^07^2010 ਅ/ਧ 457,380 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਮੁਕੱਦਮਾ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ ਹੋਇਆ। ਜਿਸ ਕਰਕੇ ਮਾਨਯੋਗ ਅਦਾਲਤ ਐਸ,ਡੀ,ਜੇ,ਐਮ, ਬੁਢਲਾਡਾ ਵੱਲੋੋਂ ਇਸਨੂੰ ਮਿਤੀ 20^08^2011 ਤੋੋਂ ਪੀ,ਓ ਅ/ਧ 82^83 ਜਾਬਤਾ ਫੌੌਜਦਾਰੀ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਕਰੀਬ 10 ਸਾਲ ਤੋੋਂ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਆਪਣਾ ਟਿਕਾਣਾ ਬਦਲ^ਬਦਲ ਕੇ ਰਹਿ ਰਿਹਾ ਸੀ। ਐਸ,ਆਈ,ਜਸਵੰਤ ਸਿੰਘ ਇੰਚਾਰਜ ਪੀ,ਓ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਪਿੰਡ ਸ਼ਿਵਾਨੀ ਜਿਲਾ ਭਿਵਾਨੀ (ਹਰਿਆਣਾ) ਤੋੋਂ ਕਾਬੂ ਕਰਕੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਰਾਹੀ ਪੇਸ਼ ਅਦਾਲਤ ਕੀਤਾ ਗਿਆ ਹੈ।
2,ਮੁਜਰਮ ਇਸ਼ਤਿਹਾਰੀ ਮੈਡਮ ਗੋਲਡੀ ਉਰਫ ਸਵੀਤਾ ਸ਼ਰਮਾ ਪਤਨੀ ਨਿਰਮਲ ਸਿੰਘ ਵਾਸੀ ਧਰਮਗੜ ਛੰਨਾਂ (ਸੰਗਰੂਰ) ਜਿਸਦੇ ਵਿਰੁੱਧ ਮੁਕੱਦਮਾ ਨੰਬਰ 69 ਮਿਤੀ 05^09^2015 ਅ/ਧ 420,120^ਬੀ, ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਮੁਕੱਦਮਾ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ ਹੋਈ। ਜਿਸ ਕਰਕੇ ਮਾਨਯੋਗ ਅਦਾਲਤ ਐਸ,ਡੀ,ਜੇ,ਐਮ, ਬੁਢਲਾਡਾ ਵੱਲੋਂ ਇਸਨੂੰ ਮਿਤੀ 01^07^2016 ਤੋੋਂ ਪੀ,ਓ, ਅ/ਧ 82^83 ਜਾਬਤਾ ਫੌੌਜਦਾਰੀ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਕਰੀਬ 5 ਸਾਲ ਤੋੋਂ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਆਪਣਾ ਟਿਕਾਣਾ ਬਦਲ^ਬਦਲ ਕੇ ਰਹਿ ਰਹੀ ਸੀ। ਐਸ,ਆਈ,ਜਸਵੰਤ ਸਿੰਘ ਇੰਚਾਰਜ ਪੀ,ਓ,ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਸਰਾਭਾ ਨਗਰ ਲੁਧਿਆਣਾ ਤੋੋਂ ਕਾਬੂ ਕਰਕੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਰਾਹੀ ਪੇਸ਼ ਅਦਾਲਤ ਕੀਤਾ ਗਿਆ ਹੈ।






