17.1 C
Chandigarh

TODAY NOW NEWS

Thursday, March 19, 2026
HomeBREAKING NEWSਪੰਜਾਬ ਸ਼ਰਮਸਾਰ, ਬੀਮਾਰ ਔਰਤ ਨਾਲ ਹਸਪਤਾਲ ‘ਚ ਸਟਾਫ ਦੇ ਛੇ ਮੁੰਡਿਆ ਵੱਲੋਂ...

ਪੰਜਾਬ ਸ਼ਰਮਸਾਰ, ਬੀਮਾਰ ਔਰਤ ਨਾਲ ਹਸਪਤਾਲ ‘ਚ ਸਟਾਫ ਦੇ ਛੇ ਮੁੰਡਿਆ ਵੱਲੋਂ ਜ਼ਬਰ-ਜਨਾਹ

ਪੰਜਾਬ ਨੂੰ ਸ਼ਰਮਸਾਰ ਦੇਣ ਵਾਲੀ ਖ਼ਬਰ ਹੈ। ਇਕ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਬੀਮਾਰ ਔਰਤ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਅਣਪਛਾਤੇ ਬੰਦਿਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਔਰਤ ਦੇ ਪਤੀ ਵਲੋਂ ਜ਼ਬਰ-ਜਨਾਹ ਕਰਨ ਵਾਲਿਆਂ ਨੂੰ ਪਛਾਣਨ ਦੀ ਗੱਲ ਕਹੀ ਗਈ ਹੈ।

ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਉਸ ਦੀ ਘਰਵਾਲੀ ਦਾ ਹਸਪਤਾਲ਼ ਵਿੱਚ ਇਲਾਜ ਚੱਲ ਰਿਹਾ ਸੀ। ਪਿਛਲੇ ਸੋਮਵਾਰ ਨੂੰ ਉਸ ਦੀ ਘਰਵਾਲੀ ਨੂੰ ਹਸਪਤਾਲ ਸਟਾਫ਼ ਵਲੋਂ ਸ਼ਾਮ ਨੂੰ ਆਪ੍ਰੇਸ਼ਨ ਦਾ ਕਹਿ ਕੇ ਓ. ਟੀ. ਵਿੱਚ ਲਿਜਾਇਆ ਗਿਆ ਅਤੇ ਉੱਥੇ ਹਸਪਤਾਲ ਵਿੱਚ ਮਜੂਦ ਸਟਾਫ਼ ਦੇ ਛੇ ਮੁੰਡਿਆ ਵੱਲੋਂ ਵਾਰੀ-ਵਾਰੀ ਮਰੀਜ਼ ਔਰਤ ਨਾਲ ਬਲਾਤਕਾਰ ਕੀਤਾ ਗਿਆ।

ਪੀੜਤ ਦਾ ਕਹਿਣਾ ਹੈ ਕਿ ਦਵਾਈਆਂ ਦੇ ਨਸ਼ੇ ਵਿਚ ਹੋਣ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੀ। ਡਾਕਟਰ ਦੇ ਆਉਣ ਤੋਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਾਅਦ ਵਿੱਚ ਆਪ੍ਰੇਸ਼ਨ ਕਰਨ ਤੋਂ ਬਾਅਦ ਪੀੜਤ ਔਰਤ ਨੇ ਸਾਰੀ ਕਹਾਣੀ ਆਪਣੇ ਘਰਵਾਲੇ ਨੂੰ ਦੱਸੀ। ਪੀੜਤ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।

ਇਸ ਬਾਰੇ ਸੰਬੰਧਤ ਥਾਣੇ ਦੀ ਇੰਸਪੈਕਟਰ ਵੱਲੋਂ ਪੀੜਤ ਔਰਤ ਦੇ ਬਿਆਨ ਦਰਜ ਕੀਤੇ ਗਏ ਹਨ, ਜਿਸ ਵਿੱਚ ਔਰਤ ਨੇ ਛੇ ਮੁੰਡਿਆ ਵਲੋਂ ਜ਼ਬਰ-ਜਨਾਹ ਕਰਨ ਦੀ ਗੱਲ ਕਹੀ ਹੈ। ਉਸ ਦੇ ਬਿਆਨਾਂ ‘ਤੇ ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ, ਇਸ ਮਾਮਲੇ ਵਿਚ ਕਿਸੇ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾ ਸਕਦੀ।

Today Now News

RELATED ARTICLES
- Advertisment -

POPULAR POSTS