
ਲੀਮਾ : ਮਨੁ ਭਾਕਰ, ਰਿਦਮ ਸਾਂਗਵਾਨ ਅਤੇ ਨਾਮਿਆ ਕਪੂਰ ਦੀ ਤਿਕੜੀ ਨੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰਖਦੇ ਹੋਏ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਲਿਆ। ਭਾਰਤੀ ਟੀਮ ਨੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਅਮਰੀਕਾ ਨੂੰ 16.4 ਨਾਲ ਹਰਾਇਆ। ਇਹ ਮਨੁ ਦਾ ਇਸ ਮੁਕਾਬਲੇ ਵਿਚ ਚੌਥਾ ਸੋਨ ਤਮਗ਼ਾ ਹੈ ਅਤੇ ਉਸ ਨੇ ਇਕ ਕਾਂਸੀ ਤਮਗ਼ਾ ਵੀ ਜਿਤਿਆ ਹੈ। ਉਥੇ ਹੀ 14 ਸਾਲ ਦੀ ਕਪੂਰ ਦਾ ਇਹ ਦੂਜਾ ਸੋਨ ਤਮਗ਼ਾ ਹੈ। ਉਸ ਨੇ 25 ਮੀਟਰ ਪਿਸਟਲ ਵਿਅਕਤੀਗਤ ਵਰਗ ਵਿਚ ਵੀ ਸੋਨ ਤਮਗ਼ਾ ਜਿਤਿਆ ਸੀ।





