
ਮਾਨਸਾ 8 ਅਕਤੂਬਰ ) ਗੁਰਜੰਟ ਸਿੰਘ ਬਾਜੇਵਾਲੀਆ) ਮਾਲਵਾ ਗਰੁੱਪ ਆਫ ਕਾਲਜ ਦੇ ਐਮ ਡੀ ਰਾਜ ਕੌਰ ਸੋਢੀ ਦੇ ਪਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਸ਼ਹਿਰ ਦੇ ਪ੍ਰਧਾਨ ਜਤਿੰਦਰ ਸੋਢੀ ਦੇ ਸਹੁਰਾ ਸਾਹਿਬ ਦੀ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਜ਼ਿਕਰਯੋਗ ਹੈ ਕਿ ਰਾਜ ਕੌਰ ਸੋਢੀ ਦੇ ਮਾਤਾ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ ਉਸ ਤੋਂ ਉਪਰੰਤ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਖੋਸਲਾ ਪਿੰਡ ਖੱਤਰੀਵਾਲਾ ਜ਼ਿਲ੍ਹਾ ਪਟਿਆਲਾ ਪਿਛਲੇ ਕੁਝ ਸਮੇਂ ਤੋਂ ਸਰਦੂਲਗਡ਼੍ਹ ਵਿਖੇ ਹੀ ਰਹਿ ਰਹੇ ਸਨ ।ਜਿਨ੍ਹਾਂ ਨੂੰ ਇਕ ਸਾਲ ਪਹਿਲਾਂ ਗੁਰਦੇ ਦੀ ਤਕਲੀਫ਼ ਹੋਣ ਕਾਰਨ ਉਹ 10 ਅਕਤੂਬਰ 2021ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਚ ਜਾ ਬਿਰਾਜੇ ਜਮਨਾ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਪਾਏ ਗਏ ਉਪਰੰਤ ਉਨ੍ਹਾਂ ਨੂੰ ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨਾਂ ਨੇ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਪਹੁੰਚ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿੱਚ ਸਰਦੂਲਗਡ਼੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ , ਉੱਘੇ ਸਾਹਿਤਕਾਰ ਸੇਵਾਮੁਕਤ ਲੈਕਚਰਾਰ ਬਲਜੀਤਪਾਲ ਸਿੰਘ ਝੰਡਾ ਕਲਾਂ ,ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿੱਲੋਂ ,ਮੁਲਾਜ਼ਮ ਆਗੂ ਬੋਹੜ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਖੋਸਲਾ ਨੇ ਜਿੱਥੇ ਆਪਣੇ ਜੀਵਨ ਚ ਮਨੁੱਖਤਾ ਦੇ ਭਲੇ ਲਈ 70 ਸਾਲ ਮਾਨਵਤਾ ਦੀ ਸੇਵਾ ਕੀਤੀ ਉਥੇ ਉਨ੍ਹਾਂ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਰੁੱਖ ਲਗਾਓ ਮੁਹਿੰਮ ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ।ਉਨ੍ਹਾਂ ਦੀ ਇਕਲੌਤੀ ਬੇਟੀ ਰਾਜ ਕੌਰ ਨੇ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਸਥਾਪਿਤ ਕਰਕੇ ਹਜ਼ਾਰਾਂ ਨੌਜਵਾਨ ਲੜਕੀਆਂ ਬੀਐੱਡ, ਏ ਐਨ ਐਮ, ਜੀ ਅੈਨ ਐਮ ਆਦਿ ਕੋਰਸ ਕਰਵਾ ਕੇ ਰੁਜ਼ਗਾਰ ਦਿੱਤਾ ।ਸੋਢੀ ਪਰਿਵਾਰ ਵੱਲੋਂ ਸਵਰਗੀ ਬਲਦੇਵ ਸਿੰਘ ਖੋਸਲਾ ਦੀ ਆਪਣੀ ਜਨਮ ਭੂਮੀ ਪਿੰਡ ਖੱਤਰੀਵਾਲਾ (ਪਟਿਆਲਾ) ਵਿਖੇ ਉਨ੍ਹਾਂ ਦੀ ਯਾਦ ਚ 50 ਹਜ਼ਾਰ ਰੁਪਏ ਪਿੰਡ ਦੇ ਵਿਕਾਸ ਆਦਿ ਤੇ ਲਗਾਉਣ ਲਈ ਅਤੇ 5 ਹਜ਼ਾਰ ਰੁਪਏ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸਰਦੂਲਗੜ੍ਹ ਵਿਖੇ ਕਾਰ ਸੇਵਾ ਲਈ ਦਾਨ ਕੀਤੇ ਗਏ ।ਇਸ ਮੌਕੇ ਖੱਤਰੀ ਸਭਾ ਦੇ ਸਰਪ੍ਰਸਤ ਰਾਮ ਕੁਮਾਰ ਵਰਮਾ,ਬਲਕੌਰ ਸਿੰਘ ਐਮਐਲਏ ਕਾਲਿਆਂਵਾਲੀ (ਹਰਿਆਣਾ),ਸਵਰਗੀ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ,ਨਗਰ ਪੰਚਾਇਤ ਸਰਦੂਲਗੜ੍ਹ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ ,ਜਸਵੰਤ ਸਿੰਘ ਢਿੱਲੋਂ ਯੂਐਸਏ ,ਬਲਦੇਵ ਸਿੰਘ ਆਡ਼੍ਹਤੀਆ ,ਹਰਪਾਲ ਕੌਰ ਸਾਬਕਾ ਸਰਪੰਚ ਧਿੰਗੜ ,ਭੁਪਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਸਰਦੂਲਗਡ਼੍ਹ,ਪ੍ਰਿਤਪਾਲ ਸਿੰਘ ਡਾਲੀ ਸੀਨੀਅਰ ਕਾਂਗਰਸੀ ਆਗੂ ,ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗਡ਼੍ਹ ,ਕੈਪਟਨ ਤੇਜਾ ਸਿੰਘ ,ਕੈਪਟਨ ਗੁਲਜ਼ਾਰ ਸਿੰਘ, ਜਗਜੀਤ ਸਿੰਘ ਸੰਧੂ ,ਬਲਦੇਵ ਸਿੰਘ ਰਾਏਪੁਰ ,ਸਾਬਕਾ ਸਰਪੰਚ ਪ੍ਰੇਮ ਸਿੰਘ ਖਿਆਲੀ ਚਹਿਲਾਂਵਾਲੀ ,ਐਮ ਸੀ ਫੌਜਾ ਸਿੰਘ ,ਅਰਦਾਸ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਗੁਰਲਾਲ ਸੋਨੀ ,ਪਰਿਆਸ ਕਲੱਬ ਦੇ ਆਗੂ ਪ੍ਰਦੀਪ ਕੁਮਾਰ ਕਾਕਾ ਉੱਪਲ ,ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਕੁਮਾਰ ਚੌਧਰੀ ,ਯੂਥ ਕਾਂਗਰਸ ਦੇ ਸੂਬਾ ਆਗੂ ਰਿੰਪੀ ਬਰਾੜ ,ਸ਼ਿਵਤਾਰ ਸ਼ਰਮਾ ,ਬੀਜੇਪੀ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਮਿਲਖਾਂ ,ਬੀਜੇਪੀ ਕਿਸਾਨ ਮੋਰਚਾ ਦੇ ਪ੍ਰਧਾਨ ਜਸਵੰਤ ਸਿੰਘ ਰਾਜ ਰਾਣਾ,ਤੇਜਾ ਸਿੰਘ ਸੋਢੀ ਡਾ ਸੋਹਣ ਲਾਲ ਅਰੋੜਾ ,ਭਗਵੰਤ ਸਿੰਘ ਭੂੰਦੜ ,ਹੇਮੰਤ ਹਨੀ ,ਗਗਨਦੀਪ ਸੰਧੂ ,ਨਿਰਮਲ ਸਿੰਘ ਨਾਹਰਾ ਸਰਕਲ ਪ੍ਰਧਾਨ ,ਸਮੁੱਚਾ ਪੱਤਰਕਾਰ ਭਾਈਚਾਰਾ ,ਸਾਬਕਾ ਸਰਪੰਚ ਸਵਰਨ ਸਿੰਘ ਜਟਾਣਾ ਆਦਿ ਹਾਜ਼ਰ ਸਨ।ਆਖਿਰ ਚ ਵਿਸ਼ਵਇੰਦਰ ਪ੍ਰਤਾਪ ਸਿੰਘ ਸੋਢੀ ਹਰਕੀਰਤ ਸਿੰਘ ਸੋਢੀ ਨੇ ਆਪਣੇ ਸਵਰਗੀ ਨਾਨਾ ਬਲਦੇਵ ਸਿੰਘ ਖੋਸਲਾ ਦੀ ਅੰਤਮ ਅਰਦਾਸ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।ਸਟੇਜ ਦੀ ਕਾਰਵਾਈ ਪ੍ਰੈੱਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਹ ਨੇ ਅਦਾ ਕੀਤੀ ।





