ਚੰਡੀਗੜ੍ਹ :

ਇਸ ਵੇਲੇ ਦੀ ਵੱਡੀ ਖ਼ਬਰ ਬਲਾਤਕਾਰੀ ਰਾਮ ਰਹੀਮ ਦੇ ਨਾਲ ਸਾਹਮਣੇ ਆ ਰਹੀ ਹੈ। ਰਾਮ ਰਹੀਮ ਇੱਕ ਹੋਰ ਮਾਮਲੇ ਵਿੱਚ ਦੋਸ਼ੀ ਕਰਾਰ ਅਦਾਲਤ ਦੇ ਵੱਲੋਂ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਅਦਾਲਤ ਦੇ ਵੱਲੋਂ ਰਣਜੀਤ ਸਿੰਘ ਹੱਤਿਆ ਕਾਡ ਦੇ ਮਾਮਲੇ ਵਿੱਚ ਰਾਮ ਰਹੀਮ ਸਣੇ 5 ਹੋਰਨਾ ਲੋਕਾਂ ਨੂੰ ਦੋਸ਼ੀ ਕਰਾਰ ਐਲਾਨਿਆ ਹੈ।
ਇਸ ਤੋਂ ਇਲਾਵਾ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਰਾਮ ਰਹੀਮ ਅਤੇ 5 ਹੋਰ ਦੋਸ਼ੀ ਕਰਾਰ ਤਾਂ ਅਦਾਲਤ ਵੱਲੋਂ ਐਲਾਨ ਦਿੱਤੇ ਗਏ ਹਨ, ਜਦੋਂਕਿ ਇਨ੍ਹਾਂ ਨੂੰ ਸਜ਼ਾ 12 ਅਕਤੂਬਰ ਨੂੰ ਅਦਾਲਤ ਦੇ ਵੱਲੋਂ ਸੁਣਾਈ ਜਾਵੇਗੀ।




