
ਸਹਾਰਨਪੁਰ, 7 ਅਕਤੂਬਰ – ਯੂ.ਪੀ. ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਸਮੇਤ ਮਦਨ ਲਾਲ ਜਲਾਲਪੁਰ,ਵਿਜੇਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ, ਪਰਗਟ ਸਿੰਘ, ਰਾਜਾ ਵੜਿੰਗ ਸਮੇਤ ਹੋਰ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਕੇ ਬੱਸ ਵਿਚ ਬਿਠਾਇਆ ਗਿਆ ਹੈ | ਆਗੂਆਂ ਦਾ ਕਹਿਣਾ ਹੈ ਕਿ ਯੂ.ਪੀ. ਪੁਲਿਸ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲਖੀਮਪੁਰ ਖੀਰੀ ਲਿਜਾਇਆ ਜਾਵੇਗਾ |




