16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਯੂਕੇ: ਐਮਰਜੈਂਸੀ ਵੀਜ਼ਾ ਯੋਜਨਾ ਤਹਿਤ ਸਿਰਫ 27 ਟੈਂਕਰ ਚਾਲਕਾਂ ਨੇ ਕੀਤਾ ਅਪਲਾਈ

ਯੂਕੇ: ਐਮਰਜੈਂਸੀ ਵੀਜ਼ਾ ਯੋਜਨਾ ਤਹਿਤ ਸਿਰਫ 27 ਟੈਂਕਰ ਚਾਲਕਾਂ ਨੇ ਕੀਤਾ ਅਪਲਾਈ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਸਰਕਾਰ ਦੁਆਰਾ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਮਰਜੈਂਸੀ ਵੀਜਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਨਾਲ ਕਿ ਦੇਸ਼ ਵਿੱਚ ਪੈਦਾ ਹੋਏ ਤੇਲ ਸਪਲਾਈ ਦੇ ਸੰਕਟ ਨਾਲ ਨਜਿੱਠਿਆ ਜਾ ਸਕੇ। ਪਰ ਇਸ ਸਬੰਧ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਸਿਰਫ 27 ਫਿਊਲ ਟੈਂਕਰ ਡਰਾਈਵਰਾਂ ਨੇ ਸਰਕਾਰ ਦੀ ਐਮਰਜੈਂਸੀ ਵੀਜ਼ਾ ਸਕੀਮ ਰਾਹੀਂ ਯੂਰਪੀਅਨ ਯੂਨੀਅਨ ਤੋਂ ਯੂਕੇ ਵਿੱਚ ਕੰਮ ਕਰਨ ਲਈ ਅਰਜ਼ੀ ਦਿੱਤੀ ਹੈ, ਜੋ ਕਿ ਦੇਸ਼ ਦੀ ਪੈਟਰੋਲ ਦੀ ਕਮੀ ਨੂੰ ਦੂਰ ਕਰਨ ਲਈ ਤਿਆਰ ਕੀਤੀ ਗਈ ਹੈ।
ਇੱਕ ਰਿਪੋਰਟ ਅਨੁਸਾਰ ਤੇਲ ਉਦਯੋਗ ਵਿੱਚ ਐੱਚ ਜੀ ਵੀ ਡਰਾਈਵਰਾਂ ਲਈ ਉਪਲੱਬਧ ਵੀਜ਼ਾ ਯੋਜਨਾ ਵਿੱਚ ਯੂਰਪੀਅਨ ਡਰਾਈਵਰਾਂ ਦੀ ਬਹੁਤ ਘੱਟ ਦਿਲਚਸਪੀ ਹੈ। ਪਿਛਲੇ ਦਿਨੀਂ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ 300 ਟੈਂਕਰ ਡਰਾਈਵਰਾਂ ਨੂੰ ਤੁਰੰਤ ਯੂਕੇ ਆਉਣ ਅਤੇ ਮਾਰਚ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਵਿਦੇਸ਼ੀ ਫੂਡ ਟਰੱਕ ਡਰਾਈਵਰਾਂ ਲਈ ਹੋਰ 4,700 ਵੀਜ਼ਾ ਇਸ ਮਹੀਨੇ ਦੇ ਅਖੀਰ ਤੱਕ ਦਿੱਤੇ ਜਾਣਗੇ। ਜਦਕਿ ਹੁਣ ਤੱਕ ਇੰਨੀ ਘੱਟ ਗਿਣਤੀ ਵਿੱਚ ਡਰਾਈਵਰਾਂ ਵੱਲੋਂ ਅਰਜੀ ਦੇਣ ਕਰਕੇ ਸਰਕਾਰ ਨੂੰ ਚਿੰਤਾ ਹੈ ਕਿ ਡਰਾਈਵਰਾਂ ਦੀ ਭਰਤੀ ਵਿੱਚ ਅਸਫਲਤਾ ਸਰਵਿਸ ਸਟੇਸ਼ਨਾਂ ਨੂੰ ਮੁੜ ਚਾਲੂ ਕਰਨ ਵਿੱਚ ਹੋਰ ਦੇਰੀ ਦਾ ਕਾਰਨ ਬਣੇਗੀ ਅਤੇ ਸਰਕਾਰ ਨੂੰ ਲੰਮੇ ਸਮੇਂ ਤੱਕ ਸਹਾਇਤਾ ਲਈ ਫੌਜ ‘ਤੇ ਨਿਰਭਰ ਰਹਿਣ ਦੀ ਜ਼ਰੂਰਤ ਹੋਵੇਗੀ।

Today Now News

RELATED ARTICLES
- Advertisment -

POPULAR POSTS