16.6 C
Chandigarh

TODAY NOW NEWS

Thursday, March 19, 2026
HomeBREAKING NEWSBig Boss 15 ਦਾ ਪ੍ਰੀਮੀਅਰ ਸ਼ੋਅ ਦੇਖਣ ਲਈ ਪੜ੍ਹੋ ਇਹ ਖ਼ਬਰ

Big Boss 15 ਦਾ ਪ੍ਰੀਮੀਅਰ ਸ਼ੋਅ ਦੇਖਣ ਲਈ ਪੜ੍ਹੋ ਇਹ ਖ਼ਬਰ

ਟੀਵੀ ਦਾ ਸਭ ਤੋਂ ਫੇਮਸ ਤੇ ਵਿਵਾਦਤ ਰਿਐਲਿਟੀ ਸ਼ੋਅ ਬਿਗ ਬੌਸ 15 ਅੱਜ ਯਾਨੀ 2 ਅਕਤੂਬਰ ਤੋਂ ਟੀਵੀ ‘ਤੇ ਦਸਤਕ ਦੇਣ ਵਾਲਾ ਹੈ। ਸ਼ੋਅ ‘ਚ ਆਉਣ ਵਾਲੇ ਸਾਰੇ ਕੰਟੈਸਟੇਂਟਸ ਨੂੰ ਇਸ ਵਾਰ ਸਿੱਧਾ ਨਹੀਂ ਜੰਗਲ ਤੋਂ ਲੰਘ ਕੇ ਘਰ ‘ਚ ਐਂਟਰੀ ਮਿਲੇਗੀ। ਸ਼ੋਅ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਫੈਨਜ਼ ਕਾਫੀ ਐਕਸਾਇਟਡ ਦਿਖਾਈ ਦੇ ਰਹੇ ਹਨ। ਘਰ ਦੇ ਅੰਦਰ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਬਿਗਬੌਸ 15 ਦਾ ਪ੍ਰੀਮੀਅਰ ਕਿੱਥੇ ਤੇ ਕਦੋਂ ਦੇਖਿਆ ਜਾ ਸਕੇਗਾ?

ਬਿੱਗ ਬੌਸ 15 ਦਾ ਪ੍ਰੀਮੀਅਰ ਐਪੀਸੋਡ ਕਲਰਸ ਚੈਨਲ ‘ਤੇ ਰਾਤ ਸਾਢੇ 9 ਵਜੇ ਸ਼ਨੀਵਾਰ 2 ਅਕਤੂਬਰ ਨੂੰ ਦੇਖਿਆ ਜਾ ਸਕੇਗਾ। ਗਾਂਧੀ ਜਯੰਤੀ ਮੌਕੇ ਪਹਿਲਾ ਐਪੀਸੋਡ ਟੈਲੀਕਾਸਟ ਹੋਵੇਗਾ।


ਜੇਕਰ ਤੁਸੀਂ ਇਹ ਟੈਲੀਵਿਜ਼ਨ ‘ਤੇ ਨਹੀਂ ਦੇਖ ਸਕਦੇ ਤਾਂ ਲਾਈਵ ਸਟ੍ਰੀਨ VOOT ਜ਼ਰੀਏ ਹੋਵੇਗੀ। ਫੈਨਜ਼ ਆਪਣੇ ਮੋਬਾਇਲ ‘ਤੇ VOOT ਐਪ ਜ਼ਰੀਏ ਵੀ ਸ਼ੋਅ ਦੇਖ ਸਕਦੇ ਹਨ।

ਬਿੱਗ ਬੌਸ 15 ਦੇ Contestants ਦੀ ਸੂਚੀ

ਇਸ ਵਾਰ ਦੇ ਸ਼ੋਅ ‘ਚ ਕਈ ਮਸ਼ਹੂਰ ਸਿਤਾਰੇ ਹਿੱਸਾ ਬਣਨਗੇ। ਇਨ੍ਹਾਂ ‘ਚ ਤੇਜੱਸਵੀ ਪ੍ਰਕਾਸ਼, ਕਰਨ ਕੁੰਦਰਾ, ਡੋਨਲ ਬਿਸ਼ਤ, ਅਫ਼ਸਾਨਾ ਖ਼ਾਨ, ਸ਼ਮਿਤਾ ਸ਼ੈਟੀ, ਨਿਸ਼ਾਂਤ ਭੱਟ ਤੇ ਪ੍ਰਤੀਕ ਸਜਿਹਪਾਲ ਇਸ ਸ਼ੋਅ ਦਾ ਹਿੱਸਾ ਹੋਣਗੇ।

Today Now News

RELATED ARTICLES
- Advertisment -

POPULAR POSTS