17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਗਲਾਸਗੋ: ਪਿਛਲੇ ਪੰਜ ਸਾਲਾਂ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ

ਗਲਾਸਗੋ: ਪਿਛਲੇ ਪੰਜ ਸਾਲਾਂ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਪੁਲਿਸ ਦੁਆਰਾ ਪਿਛਲੇ ਤਕਰੀਬਨ 5 ਸਾਲਾਂ ਵਿੱਚ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਹਨ। ਸਕਾਟਲੈਂਡ ਦੁਆਰਾ ਨਵੇਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਗਲਾਸਗੋ ‘ਚ 6,000 ਤੋਂ ਵੱਧ ਸਾਈਕਲ ਚੋਰੀ ਦੀਆਂ ਰਿਪੋਰਟਾਂ ਰਜਿਸਟਰ ਕੀਤੀਆਂ ਗਈਆਂ ਹਨ।
ਅੰਕੜਿਆਂ ਅਨੁਸਾਰ 2015 ਤੋਂ ਸ਼ਹਿਰ ਵਿੱਚ ਕੁੱਲ 6,522 ਸਾਈਕਲ ਚੋਰੀ ਹੋਏ ਹਨ ਅਤੇ ਜਿਨ੍ਹਾਂ ਵਿੱਚੋਂ 6112 ਮਾਮਲੇ ਅਜੇ ਵੀ ਅਣਸੁਲਝੇ ਹਨ। ਇਹਨਾਂ ਅੰਕੜਿਆਂ ਅਨੁਸਾਰ ਗਲਾਸਗੋ ਸ਼ਹਿਰ ਨੇ 2016 ਤੋਂ ਲੈ ਕੇ ਹਰ ਸਾਲ ਤਕਰੀਬਨ 1,600 ਸਾਈਕਲਾਂ ਦੀਆਂ ਚੋਰੀਆਂ ਦਾ ਸਾਹਮਣਾ ਕੀਤਾ ਹੈ, ਜੋ ਕਿ ਹਰ ਮਹੀਨੇ 108 ਚੋਰੀਆਂ ਦੇ ਬਰਾਬਰ ਹੈ। ਸਕਾਟਲੈਂਡ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਸਾਈਕਲ ਚੋਰੀ ਹੋਣ ਵਾਲੇ 20 ਕੌਂਸਲ ਵਾਰਡਾਂ ਵਿੱਚੋਂ ਸੱਤ ਗਲਾਸਗੋ ਵਿੱਚ ਹਨ, ਜਿਹਨਾਂ ਵਿੱਚੋਂ ਐਂਡਰਸਟਨ/ਸਿਟੀ/ਯੌਰਕਖਿਲ ਖੇਤਰ ਵਿੱਚ ਸਭ ਤੋਂ ਵੱਧ ਚੋਰੀਆਂ ਦੇਖਣ ਨੂੰ ਮਿਲੀਆਂ। ਇਸਦੇ ਨਾਲ ਹੀ ਹਿੱਲਹੈਡ, ਸਾਊਥਸਾਈਡ ਸੈਂਟਰਲ, ਗੋਵਨ, ਪਾਰਟਿਕ ਈਸਟ/ਕੇਲਵਿੰਡਲੇ, ਕੈਲਟਨ ਅਤੇ ਪੋਲੋਕਸ਼ੀਲਡਸ ਵੀ ਇਹਨਾਂ ਖੇਤਰਾਂ ਵਿੱਚ ਸ਼ਾਮਲ ਹਨ।

Today Now News

RELATED ARTICLES
- Advertisment -

POPULAR POSTS