16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਲਾਬੀ ਸੁੰਡੀ ਨੇ ਬਰਬਾਦ ਕੀਤੇ ਨਰਮੇ ਲਈ ਫੋਰੀ ਮੁਆਵਜ਼ਾ ਜਾਰੀ ਚੰਨੀ ਸਰਕਾਰ...

ਗੁਲਾਬੀ ਸੁੰਡੀ ਨੇ ਬਰਬਾਦ ਕੀਤੇ ਨਰਮੇ ਲਈ ਫੋਰੀ ਮੁਆਵਜ਼ਾ ਜਾਰੀ ਚੰਨੀ ਸਰਕਾਰ : ਸੰਯੁਕਤ ਕਿਸਾਨ ਮੋਰਚਾ
ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ 366 ਵੇ ਦਿਨ ਵੀ ਜਾਰੀ

ਮਾਨਸਾ 01 ਅਕਤੂਬਰ (ਗੂਰਜੰਟ ਸਿੰਘ ਬਾਜੇਵਾਲੀਆ ) ਦੇਸ ਦੀ ਮੋਦੀ ਸਰਕਾਰ ਵੱਲੋਂ ਲਿਆਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਰੇਲਵੇ ਸਟੇਸਨ ਤੇ ਲੱਗਾ ਪੱਕਾ ਕਿਸਾਨ ਮੋਰਚਾ ਅੱਜ 366 ਵੇ ਦਿਨ ਵਿੱਚ ਦਖਲ ਹੋ ਗਿਆ , ਅੱਜ ਦੇ ਕਿਸਾਨ ਮੋਰਚੇ ਵਿੱਚ ਇਕੱਠੇ ਹੋ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨਾਂ ਰੱਦ ਕੀਤੇ ਜਾਣ , ਐਮ.ਐਸ.ਪੀ. ਤੇ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਤੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੁਲਵਿੰਦਰ ਉੱਡਤ , ਮਾਹਿੰਦਰ ਭੈਣੀਬਾਘਾ , ਤੇਜ ਸਿੰਘ ਚਕੇਰੀਆ , ਸੁਖਚਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਦੇਸ ਨੂੰ ਚੰਦ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਧਰ ਰਹੀ ਹੈ , ਅਮੀਰ ਤੇ ਗਰੀਬ ਵਿੱਚ ਪਾੜਾ ਲਗਾਤਾਰ ਵੱਧ ਰਿਹਾ ਹੈ ਤੇ ਬੇਰੁਜ਼ਗਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਤੇ ਖੇਤੀਬਾੜੀ ਕਰਕੇ ਆਪਣਾ ਪਾਲਣਪੋਛਣ ਕਰ ਰਹੇ ਲੋਕਾ ਨੂੰ ਵੀ ਮੋਦੀ ਸਰਕਾਰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ , ਜਿਸ ਲਈ ਕਾਲੇ ਕਾਨੂੰਨ ਲਿਆਦੇ ਗਏ ਹਨ ।
ਆਗੂਆਂ ਨੇ ਕਿਹਾ ਕਿ ਨਕਲੀ ਬੀਜ ਤੇ ਕੀਟਨਾਸ਼ਕ ਦੁਵਾਈਆਂ ਕਾਰਨ ਗੁਲਾਬੀ ਸੁੰਡੀ ਨੇ ਕਿਸਾਨਾ ਦੀ ਨਰਮੇ ਦੀ ਫਸਲ ਬਰਬਾਦ ਕਰ ਦਿੱਤੀ ਤੇ ਪੰਜਾਬ ਦੀ ਚੰਨੀ ਸਰਕਾਰ ਕਿਸਾਨਾਂ ਦੀ ਸਾਰ ਨਹੀ ਲੈ ਰਹੀ , ਜੋ ਚਿੰਤਾ ਦਾ ਵਿਸਾ ਹੈ , ਜਿਸ ਖਿਲਾਫ 4 ਅਕਤੂਬਰ ਨੂੰ ਖੇਤੀਬਾੜੀ ਦਫਤਰ ਮਾਨਸਾ ਦਾ ਘਿਰਾਉ ਕੀਤਾ ਜਾਵੇਗਾ । ਆਗੂਆਂ ਨੇ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਫੋਰੀ ਤੋਰ ਤੇ ਨਰਮੇ ਦੀ ਬਰਬਾਦ ਹੋਈ ਫਸਲ ਲਈ 60 ਹਜਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾਵੇ ਤੇ ਨਕਲੀ ਬੀਜ ਤੇ ਕੀਟਨਾਸ਼ਕ ਵੇਚਣ ਵਾਲੀਆ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ।

Today Now News

RELATED ARTICLES
- Advertisment -

POPULAR POSTS