17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਹਤ ਵਿਭਾਗ ਨੇ ਵਿਸ਼ਵ ਹਲਕਾਅ ਦਿਵਸ ਮੌਕੇ ਕਰਵਾਇਆ ਸੈਮੀਨਾਰ

ਸਿਹਤ ਵਿਭਾਗ ਨੇ ਵਿਸ਼ਵ ਹਲਕਾਅ ਦਿਵਸ ਮੌਕੇ ਕਰਵਾਇਆ ਸੈਮੀਨਾਰ

ਮਾਨਸਾ, 29 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ )ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਵਿਸ਼ਵ ਹਲਕਾਅ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ.ਰਣਜੀਤ ਸਿੰਘ ਰਾਏ ਅਤੇ ਜ਼ਿਲਾ ਐਪੀਡਮੈਲੋਜਿਸਟ-ਕਮ-ਨੋਡਲ ਅਫਸਰ ਨੈਸ਼ਨਲ ਰੇਬੀਜ ਕੰਟਰੋਲ ਪ੍ਰੋਗਰਾਮ ਡਾ.ਅਰਸ਼ਦੀਪ ਸਿੰਘ ਨੇ ਬੋਲਦਿਆਂ ਲੋਕਾਂ ਨੂੰ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਜਾਨਵਰ ਵੱਢ ਲਵੇ ਜਾਂ ਖਰੋਚਾਂ ਮਾਰ ਦੇਵੇ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਾਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਇਸ ਦੌਰਾਨ ਡਾ. ਸੱਤ ਪਾਲ ਵੈਟਨਰੀ ਅਫਸਰ ਮਾਨਸਾ ਨੇ ਕਿਹਾ ਕਿ ਪਾਲਤੂ ਪਸ਼ੂਆਂ ਦੇ ਸਾਨੂੰ ਪਹਿਲਾਂ ਹੀ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਜਾਂ ਕਿਸੇ ਵਿਅਕਤੀ ਨੂੰ ਕੋਈ ਜਾਨਵਰ ਦੇ ਵੱਢਣ ਤੋਂ ਬਾਅਦ ਉਸ ਦੀ ਮੌਕੇ ਤੇ ਸਹੀ-ਸੰਭਾਲ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਵੀਹ ਹਜਾਰ ਦੇ ਕਰੀਬ ਲੋਕਾਂ ਦੀ ਮੌਤ ਰੈਬੀਜ਼ ਨਾਲ ਹੁੰਦੀ ਹੈ। ਇਹ ਬਿਮਾਰੀ ਕੁੱਤੇ ਤੋਂ ਇਲਾਵਾ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ
ਉਨ੍ਹਾਂ ਦੱਸਿਆ ਕਿ ਪਾਲਤੂ ਜਾਨਵਰਾਂ ਦਾ ਖਾਸ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਗਲੀ-ਮੁਹੱਲਿਆਂ ਵਿੱਚ ਨਾ ਛੱਡੋ, ਉਨ੍ਹਾਂ ਨਾਲ ਕਦੀ ਵੀ ਦੁਰਵਿਹਾਰ ਨਾ ਕਰੋ, ਜਿਵੇਂ ਕਿ ਜਾਨਵਰ ਦੇ ਲੱਤ ਮਾਰਨੀ, ਪੂੰਛ ਖਿੱਚਣੀ ਜਾਂ ਪੱਥਰ ਮਾਰਨਾ ਆਦਿ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇਕਰ ਕਿਸੇ ਵਿਅਕਤੀ ਨੂੰ ਜਾਨਵਰ ਵੱਢ ਲਵੇ ਤਾਂ ਜ਼ਖ਼ਮ ਨੂੰ ਤਰੁੰਤ ਸਾਬਣ ਅਤੇ ਚਲਦੇ ਪਾਣੀ ਨਾਲ ਪੰਦਰਾਂ ਮਿੰਟ ਤੱਕ ਧੋਵੋ ਅਤੇ ਜ਼ਖ਼ਮ ਨੂੰ ਮੌਕੇ ’ਤੇ ਉਪਲੱਬਧ ਡਿਸਇਨਫੈਕਟੈਂਟ ਜਿਵੇ ਕਿ ਆਇਓਡੀਨ/ਸਪਿਰਟ ਜਾਂ ਘਰ ਵਿੱਚ ਉਪਲੱਬਧ ਐਂਟੀਸੈਪਟਿਕ ਨਾਲ ਰੋਗਾਣੂ ਮੁਕਤ ਕਰੋ, ਬਿਨਾਂ ਕਿਸੇ ਦੇਰੀ ਤੋਂ ਡਾਕਟਰ ਦੀ ਸਲਾਹ ਲਓ ਅਤੇ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਓ। ਇਸ ਦੌਰਾਨ ਡਾ. ਅਮਰੀਕ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਲਖਮੀਰ ਸੌਂਫੀਆ ਵੈਟਰਨਰੀ ਅਫਸਰ, ਡਾ. ਕੈਲਾਸ਼ ਕੁਮਾਰ ਵੈਟਰਨਰੀ ਅਫਸਰ, ਸ਼੍ਰੀ ਕੇਵਲ ਸਿੰਘ ਏ.ਐਮ.ਓ, ਸ਼੍ਰੀ ਰਾਮ ਕੁਮਾਰ ਐਸ.ਆਈ, ਵਿਜੈ ਕੁਮਾਰ ਜ਼ਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਰਮੇਸ਼ਨ ਅਫਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS