17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਮੁੱਖ ਮੰਤਰੀ ਚੰਨੀ ਨੇ ਡੀਜੀਪੀ ਨੂੰ ਦਿੱਤੇ ਨਵੇਂ ਹੁਕਮ; ਪੜ੍ਹੋ ਪੱਤਰ

ਮੁੱਖ ਮੰਤਰੀ ਚੰਨੀ ਨੇ ਡੀਜੀਪੀ ਨੂੰ ਦਿੱਤੇ ਨਵੇਂ ਹੁਕਮ; ਪੜ੍ਹੋ ਪੱਤਰ

ਚੰਡੀਗੜ੍ਹ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਤਾਰ ਇਤਿਹਾਸਿਕ ਫ਼ੈਸਲੇ ਲਏ ਜਾ ਰਹੇ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ, ਉਹ ਵੀਆਈਪੀ ਕਲਚਰ ਨੂੰ ਖਤਮ ਕਰੇਗਾ, ਕਿਉਂਕਿ ਉਹ ਇੱਕ ਆਮ ਆਦਮੀ ਹੈ ਅਤੇ ਆਮ ਆਦਮੀ ਵਾਂਗ ਹੀ ਰਹਿਣਾ ਪਸੰਦ ਕਰੇਗਾ।

ਚੰਨੀ ਦੇ ਇਸ ਬਿਆਨ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਚੰਨੀ ਨੇ ਆਪਣੇ ਬਿਆਨ ਵਿੱਚ ਆਟਾ ਦਾਲ ਸਕੀਮ ਤੇ ਵੀ ਕਾਫ਼ੀ ਕੁੱਝ ਬੋਲਿਆ ਸੀ ਅਤੇ ਕਿਹਾ ਸੀ ਕਿ, ਲੋਕਾਂ ਨੂੰ ਆਟਾ ਦਾਲ ਨਾਲੋਂ ਜਿਆਦਾ ਜ਼ਰੂਰੀ ਮੁਫ਼ਤ ਵਿੱਚ ਪੜ੍ਹਾਈ ਦੇਣਾ ਹੈ, ਜਿਸ ਦੇ ਲਈ ਉਹ ਹਰ ਸੰਭਵ ਕੋਸਿਸ਼ ਕਰਨਗੇ ਕਿ, ਸਭਨਾਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇ। ਹੁਣ ਮੁੱਖ ਮੰਤਰੀ ਚੰਨੀ ਦੇ ਵੱਲੋਂ ਨਵੇਂ ਬਣੇ ਡੀਜੀਪੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਹੁਕਮ ਦਿੱਤਾ ਹੈ, ਕਿ ਬਤੌਰ ਮੁੱਖ ਮੰਤਰੀ ਉਹਦੀ ਸਕਿਉਰਟੀ ਲਈ ਤਾਇਨਾਤ ਕੀਤੇ ਗਏ ਅਮਲੇ ਨੂੰ ਘਟਾਇਆ ਜਾਵੇ। ਇਸ ਤੋਂ ਇਲਾਵਾ ਚੰਨੀ ਨੇ ਇਹ ਵੀ ਹੁਕਮ ਵਿੱਚ ਕਿਹਾ ਕਿ, ਮੈਂ 22 ਸਤੰਬਰ 2021 ਨੂੰ ਵੀ ਡੀਜੀਪੀ ਨੂੰ ਕਿਹਾ ਸੀ ਕਿ, ਮੇਰੀ ਸਿਕਿਊਟਰੀ ਨੂੰ ਘਟਾਇਆ ਜਾਵੇ, ਪਰ ਡੀਜੀਪੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

Today Now News

RELATED ARTICLES
- Advertisment -

POPULAR POSTS