
Whatsapp Update:
ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ’ਚੋਂ ਇਕ ਹੈ। ਮੌਜੂਦਾ ਸਮੇਂ ’ਚ 2 ਬਿਲੀਅਨ ਤੋਂ ਵੱਧ ਲੋਕ ਰੋਜ਼ਾਨਾ ਇਸ ਐਪ ਦਾ ਇਸਤੇਮਾਲ ਕਰਦੇ ਹਨ। ਇਸ ਐਪ ਰਾਹੀਂ ਮੈਸੇਜ ਤੋਂ ਲੈ ਕੇ, ਵੁਆਇਸ ਕਾਲ, ਵੀਡੀਓ ਕਾਲ ਸ਼ਾਪਿੰਗ ਅਤੇ ਹੁਣ ਪੇਮੈਂਟ ਦਾ ਕੰਮ ਵੀ ਹੋਣ ਲੱਗਾ ਹੈ। ਅਲੱਗ-ਅਲੱਗ ਥਾਂਵਾਂ ’ਤੇ ਲੋਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਅਲੱਗ-ਅਲੱਗ ਫੋਨ ’ਚ ਇਸ ਐਪ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ ਵ੍ਹਟਸਐਪ ਦੀ ਪੇਰੈਂਟ ਕੰਪਨੀ ਫੇਸਬੁੱਕ ਨੇ ਉਨ੍ਹਾਂ ਯੂਜ਼ਰਜ਼ ਲਈ ਬੁਰੀ ਖ਼ਬਰ ਸੁਣਾਈ ਹੈ, ਜੋ ਪੁਰਾਣੇ ਸਮਾਰਟਫੋਨ ’ਚ ਇਹ ਐਪ ਚਲਾ ਰਹੇ ਹਨ। ਕੰਪਨੀ ਨੇ ਦੱਸਿਆ ਕਿ ਨਵੰਬਰ ਦੇ ਮਹੀਨੇ ਤੋਂ ਪੁਰਾਣੇ ਸਮਾਰਟਫੋਨ ’ਚ ਇਹ ਐਪ ਨਹੀਂ ਚੱਲੇਗਾ।
ਨਵੰਬਰ ਦੇ ਮਹੀਨੇ ਤੋਂ ਸਿਰਫ਼ Android 4.1 ਅਤੇ ਉਸਤੋਂ ਬਾਅਦ ਆਉਣ ਵਾਲੇ ਸਮਾਰਟਫੋਨ ’ਤੇ ਹੀ ਵ੍ਹਟਸਐਪ ਦੇ ਅਪਡੇਟਸ ਮਿਲਣਗੇ। ਕੰਪਨੀ ਨੇ ਹੁਣ ਆਪਣੀ ਵੈਬਸਾਈਟ ਨੂੰ ਅਪਡੇਟ ਕਰ ਦਿੱਤਾ ਹੈ। ਇਸ ਕਾਰਨ 4.1 ਤੋਂ ਪੁਰਾਣੇ ਐਂਡਰਾਈਡ ਵਰਜ਼ਨ ’ਤੇ ਵ੍ਹਟਸਐਪ ਵਰਜ਼ਨ ਨਹੀਂ ਮਿਲਣਗੇ।
ਕੰਪਨੀ ਨੇ ਦੱਸਿਆ ਹੈ ਕਿ ਵ੍ਹਟਸਐਪ ਹੁਣ ਐਂਡਰਾਈਡ 4.1 ਅਤੇ ਉਸਤੋਂ ਬਾਅਦ ਆਉਣ ਵਾਲੇ ਐਂਡਰਾਈਡ ਵਰਜ਼ਨ ’ਚ ਹੀ ਸਪੋਰਟ ਕਰੇਗਾ। ਇਸਤੋਂ ਪਹਿਲਾਂ ਲਾਂਚ ਹੋਏ ਸਮਾਰਟਫੋਨ ’ਚ ਹੁਣ ਵ੍ਹਟਸਐਪ ਦੇ ਅਪਡੇਟ ਨਹੀਂ ਮਿਲਣਗੇ। ਇਸਦਾ ਮਤਲਬ ਹੈ ਕਿ ਸਾਲ 2013 ਤੋਂ ਪਹਿਲਾਂ ਲਾਂਚ ਹੋਏ ਫੋਨ ’ਚ ਹੁਣ ਵ੍ਹਟਸਐਪ ਦੇ ਅਪਡੇਟ ਨਹੀਂ ਮਿਲਣਗੇ। ਹਾਲਾਂਕਿ ਵ੍ਹਟਸਐਪ ਇਕੱਲਾ ਅਜਿਹਾ ਐਪ ਨਹੀਂ ਹੈ, ਜੋ ਐਂਡਰਾਈਡ 4.1 ਤੋਂ ਪਹਿਲਾਂ ਆਉਣ ਵਾਲੇ ਸਮਾਰਟਫੋਨ ’ਚ ਅਪਡੇਟਸ ਨਹੀਂ ਦੇਵੇਗਾ। ਕਈ ਐਪਸ ਨੇ 2013 ਤੋਂ ਪਹਿਲਾਂ ਲਾਂਚ ਹੋਏ ਫੋਨ ਲਈ ਅਪਡੇਟ ਦੇਣਾ ਬੰਦ ਕਰ ਦਿੱਤਾ ਹੈ, ਕਿਉਂਕਿ ਨਵੇਂ ਅਪਡੇਟ ਕਾਫੀ ਹੈਵੀ ਹੁੰਦੇ ਹਨ।
ਕੀ ਕਰਨਾ ਹੈ ਜ਼ਰੂਰੀ
ਜੇਕਰ ਤੁਹਾਡੇ ਕੋਲ 2013 ਤੋਂ ਪਹਿਲਾਂ ਦਾ ਕੋਈ ਫੋਨ ਹੈ ਤਾਂ ਤੁਹਾਨੂੰ ਹਮੇਸ਼ਾ ਆਪਣੀ ਚੈਟ ਹਿਸਟਰੀ ਸੇਵ ਕਰਕੇ ਰੱਖ ਲੈਣੀ ਚਾਹੀਦੀ ਹੈ। ਤੁਹਾਡੇ ਫੋਨ ’ਚ ਨਵੰਬਰ 2021 ਤੋਂ ਬਾਅਦ ਵੀ ਵ੍ਹਟਸਐਪ ਚੱਲਦਾ ਰਹੇਗਾ ਪਰ ਹੁਣ ਤੁਹਾਨੂੰ ਅਪਡੇਟਸ ਨਹੀਂ ਮਿਲਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ ਵ੍ਹਟਸਐਪ ਦੇ ਨਵੇਂ ਫੀਚਰਜ਼ ਨਹੀਂ ਮਿਲਣਗੇ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਤੁਸੀਂ ਆਪਣੀ ਜ਼ਰੂਰੀ ਚੈਟ ਸੇਵ ਕਰਕੇ ਰੱਖੋ।
ਕੰਪਨੀ ਨੇ ਕਿਹਾ ਹੈ ਕਿ ‘ਵ੍ਹਟਸਐਪ 1 ਨਵੰਬਰ, 2021 ਤੋਂ ਓਐੱਸ 4.0.4 ਅਤੇ ਪੁਰਾਣੇ ਓਐੱਸ ’ਤੇ ਚੱਲਣ ਵਾਲੇ ਐਂਡਰਾਈਡ ਫੋਨ ’ਤੇ ਸਪੋਰਟ ਨਹੀਂ ਕਰੇਗਾ। ਇਸ ਲਈ ਕ੍ਰਿਪਾ ਨਵੇਂ ਡਿਵਾਈਸ ’ਤੇ ਸਵਿੱਚ ਕਰੋ ਜਾਂ ਇਸਤੋਂ ਪਹਿਲਾਂ ਆਪਣੀ ਚੈਟ ਹਿਸਟਰੀ ਸੇਵ ਕਰੋ।’ ਜਿਹੜੇ ਫੋਨ ’ਤੇ ਇਹ ਐਪ ਹੁਣ ਨਹੀਂ ਚੱਲੇਗਾ, ਉਨ੍ਹਾਂ ’ਚ ਪ੍ਰਮੁੱਖ ਹਨ, LG Optimus L3, Samsung Galaxy SII, Galaxy Core, ZTE Grand S Flex ਅਤੇ Huawei Ascend G740।






