
ਮੋਹਾਲੀ : ਸਿਹਤ ਮੰਤਰੀ ਰਹਿ ਚੁੱਕੇ ਬਲਬੀਰ ਸਿੰਘ ਸਿੱਧੂ ਦੇ ਖ਼ਾਸ ਮੰਨੇ ਜਾਂਦੇ ਡਾਇਰੈਕਟਰ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਮਨਜੀਤ ਸਿੰਘ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਬੇਸ਼ੱਕ ਉਨ੍ਹਾਂ ਨੇ ਇਸ ਅਸਤੀਫ਼ੇ ਪਿਛੇ ਫ਼ੈਮਲੀ ਨਾਲ ਸਬੰਧਤ ਦਿਖਤਾਂ ਦੱਸੀਆਂ ਹਨ, ਪਰ ਸੂਤਰ ਕਹਿ ਰਹੇ ਹਨ ਕਿ ਸਿਹਤ ਮੰਤਰੀ ਰਹਿ ਚੁੱਕੇ ਸਿੱਧੂ ਦੇ ਹੱਥੋਂ ਵਜ਼ਾਰਤ ਖੁੱਸ ਜਾਣ ਤੋਂ ਬਾਅਦ ਡਾ. ਮਨਜੀਤ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।





