
-ਤਿੰਨ ਕਾਲੇ ਕਾਨੂੰਨਾਂ ਦੀ ਮੁਅੱਤਲੀ ਨੂੰ ਲੈ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਤਲਵੰਡੀ ਭਾਈ ਇਲਾਕੇ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ। ਬੰਦ ਨੂੰ ਲੈ ਕੇ ਸ਼ਹਿਰ ਵਿੱਚ ਬਜ਼ਾਰ ਪੂਰੀ ਤਰਾਂ ਨਾਲ ਬੰਦ ਰਹੇ।ਇਸ ਤੋਂ ਇਲਾਵਾ ਸਕੂਲ ,ਕਾਲਜ ਅਤੇ ਹੋਰ ਅਦਾਰੇ ਵੀ ਬੰਦ ਰਹੇ।ਸੜਕਾਂ ਤੇ ਆਵਾਜਾਈ ਬੰਦ ਰਹੀ।ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਤੇ ਲਗਾਏ ਧਰਨੇ ਕਰਕੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਕਿਸੇ ਵੀ ਵਹੀਕਲ ਨੂੰ ਨਹੀਂ ਨਿਕਲਣ ਦਿੱਤਾ ਗਿਆ। ਕਿਸਾਨਾਂ ਨੇ ਕੋਟਕਰੋੜ ਟੋਲ ਪਲਾਜ਼ੇ ਅਤੇ ਤਲਵੰਡੀ ਬਾਈ ਪਾਸ ਤੇ ਰੋਸ ਪ੍ਰਦਰਸ਼ਨ ਕੀਤੇ ਤੇ ਕੇਂਦਰ ਸਰਕਾਰ ਵਿਰੁੱਧ ਨਾਹਰੇ ਬਾਜ਼ੀ ਕੀਤੀ।
ਇਸ ਸਮੇਂ ਫਰਮਾਨ ਸਿੰਘ ਸੰਧੂ,ਜਸਵੰਤ ਸਿੰਘ ਗੱਟਾ, ਰਛਪਾਲ ਸਿੰਘ ਸੰਧੂ ਪ੍ਰੈਸ ਸਕੱਤਰ ਪੰਜਾਬ, ਜਰਨੈਲ ਸਿੰਘ ਸਭਰਾ, ਕਰਨੈਲ ਸਿੰਘ ਢਿੱਲੋ, ਨਿਸ਼ਾਨ ਸਿੰਘ ਢਿੱਲੋ, ਗੁਰਚਰਨ ਸਿੰਘ ਪੀਰ ਮੁਹੰਮਦ, ਚਾਨਣ ਸਿੰਘ ਮਲੰਗਵਾਲਾ, ਕਾਮਰੇਡ ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ ਬਾਹਰਵਾਲੀ, ਜੋਗਾ ਸਿੰਘ ਪੀਰ ਮੁਹੰਮਦ, ਬਲਦੇਵ ਸਿੰਘ ਕੁਤਬਪੁਰ, ਲਖਵਿੰਦਰ ਸਿੰਘ ਅਰਾਈਆਵਾਲਾ, ਮਹਿੰਗਾ ਸਿੰਘ ਅਰਾਈਆਵਾਲਾ, ਜਰਨੈਲ ਸਿੰਘ ਕਨੇਡੀਅਨ, ਇਕਬਾਲ ਸਿੰਘ ,ਜੱਗੇ ਵਾਲਾ, ਸੂਰਤ ਸਿੰਘ ਤਲਵੰਡੀ, ਸੋਭਾ ਸਿੰਘ ਰਸੂਲਪੁਰ, ਬਗੀਚਾ ਸਿੰਘ ਲਹਿਰਾ ਬੇਟ, ਪ੍ਰਗਟ ਸਿੰਘ ਲਹਿਰਾ ਬੇਟ, ਨਸੀਬ ਸਿੰਘ ਮਰਹਾਣਾ, ਰੇਸ਼ਮ ਸਿੰਘ ਮਲੰਗਵਾਲਾ, ਬਲਵਿੰਦਰ ਸਿੰਘ ਸਰੇਚਿਆ ਮੱਲਾਂਵਾਲਾ, ਨਿਰਮਲ ਸਿੰਘ ਵਸਤੀ, ਸ਼ਮਸ਼ੇਰ ਸਿੰਘ ਲਹਿਰਾ ਬੇਟ, ਬੋਹੜ ਸਿੰਘ ਸੂਦਾਂ, ਹਰਦਿਆਲ ਸਿੰਘ ਖੰਡੂਰ, ਗੁਰਵਿੰਦਰ ਸਿੰਘ ਬੱਬੂ, ਮਲਕੀਤ ਸਿੰਘ ਗੱਟਾ ਨੰਬਰਦਾਰ, ਗੁਰਮੀਤ ਸਿੰਘ, ਦਰਸ਼ਨ ਸਿੰਘ, ਨਿਸ਼ਾਨ ਸਿੰਘ, ਗੁਰਪਾਲ ਸਿੰਘ ਸਭਰਾ, ਸੁਖਵਿੰਦਰ ਸਿੰਘ ਗੱਟਾ ਸਰਪੰਚ, ਖੜਕ ਸਿੰਘ ਪੱਲੂਵਾਲਾ, ਸੁਖਵਿੰਦਰ ਸਿੰਘ ਘੁੱਦੂਵਾਲਾ, ਸੁਖਦੇਵ ਸਿੰਘ ਲੋਹਕਾ ਪ੍ਰਧਾਨ ਬਿਜਲੀ ਬੋਰਡ, ਕਸ਼ਮੀਰ ਸਿੰਘ ਵਸਤੀ, ਕੁਲਵੰਤ ਸਿੰਘ ਵਸਤੀ ਰਾਜ ਸਿੰਘ, ਲਖਰੂਪ ਸਿੰਘ ਸਰਪੰਚ ਮਲੰਗਵਾਲਾ, ਕਸ਼ਮੀਰ ਸਿੰਘ ਫੋਜੀ ਵੀ ਮੌਜੂਦ ਸੀ।






