17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਮ ਆਦਮੀ ਪਾਰਟੀ ਵੱਲੋਂ ਮੋਗਾ ਜ਼ਿਲ੍ਹੇ ’ਚ ਅਹੁਦੇਦਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ ਮੋਗਾ ਜ਼ਿਲ੍ਹੇ ’ਚ ਅਹੁਦੇਦਾਰਾਂ ਦਾ ਐਲਾਨ

ਮੋਗਾ (ਹੈੱਪੀ ਢੰਡ) ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜਿਲ੍ਹੇ ਦੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ 2022 ਨੂੰ ਸਫਲ ਬਨਾਉਣ ਲਈ ਆਮ ਆਦਮੀ ਪਾਰਟੀ ਨੇ ਸੋਨੀਆਂ ਢੰਡ ਹਲਕਾ ਮੋਗਾ ਕੋਆਰਡੀਨੇਟਰ, ਗੁਰਵਿੰਦਰ ਕੌਰ ਥਰਾਜ ਹਲਕਾ ਬਾਘਾਪੁਰਾਣਾ ਕੋਆਰਡੀਨੇਟਰ, ਜਸਵੀਰ ਕੌਰ ਹਲਕਾ ਧਰਮਕੋਟ ਕੋਆਰਡੀਨੇਟਰ ਅਤੇ ਗੁਰਪ੍ਰੀਤ ਕੌਰ ਚੁਗਾਵਾ ਹਲਕਾ ਨਿਹਾਲ ਸਿੰਘ ਵਾਲਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ । ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੁਰਾ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਆਪ ਆਗੂਆਂ ਸੂਬਾ ਵਾਇਸ ਪ੍ਰਧਾਨ ਮਹਿਲਾ ਵਿੰਗ ਡਾ. ਅਮਨ ਅਰੋੜਾ, ਰਿੰਪੀ ਗਰੇਵਾਲ ਜੋਇੰਟ ਸੈਕਟਰੀ ਮਹਿਲਾ ਵਿੰਗ ਪੰਜਾਬ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੋਗਾ ਕਮਲਜੀਤ ਕੌਰ, MLA ਮਨਜੀਤ ਸਿੰਘ ਬਿਲਾਸਪੁਰ, ਜਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ,ਮੀਡੀਆ ਇੰਚਾਰਜ ਮੋਗਾ ਅਮਨ ਰਖਰਾ,ਸਟੇਟ ਵਾਇਸ ਪ੍ਰਧਾਨ ਲੀਗਲ ਸੈੱਲ ਨਸੀਬ ਬਾਵਾ, ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਮੋਗਾ ਮਨਪ੍ਰੀਤ ਰਿੰਕੂ, , ਹਲਕਾ ਇੰਚਾਰਜ ਮੋਗਾ ਨਵਦੀਪ ਸੰਘਾ,ਹਲਕਾ ਇੰਚਾਰਜ ਬਾਘਾਪੁਰਾਣਾ ਅੰਮ੍ਰਿਤ ਸਿੱਧੂ, ਹਲਕਾ ਇੰਚਾਰਜ ਧਮਕੋਟ ਦਵਿੰਦਰਜੀਤ ਸਿੰਘ ਢੋਸ ਅਤੇ ਹੋਰ ਆਪ ਆਗੂਆਂ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ।

Today Now News

RELATED ARTICLES
- Advertisment -

POPULAR POSTS