
ਸਿਧਾਰਥ ਸ਼ੁਕਲਾ (Sidharth Shukla )ਦੇ ਫੈਨਜ਼ ਅਦਾਕਾਰ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਪਾ ਰਹੇ । ਉਸ ਦੇ ਦਿਹਾਂਤ ਨਾਲ ਜਿੱਥੇ ਪੂਰੀ ਮਨੋਰੰਜਨ ਇੰਡਸਟਰੀ ਨੂੰ ਡੂੰਘਾ ਦੁੱਖ ਪਹੁੰਚਿਆ ਹੈ । ਉੱਥੇ ਹੀ ਉਸ ਦੇ ਫੈਨਜ਼ ਵੀ ਗਮਗੀਨ ਹਨ । ਪਰ ਸਭ ਤੋਂ ਜ਼ਿਆਦਾ ਦੁੱਖ ਪਹੁੰਚਿਆ ਹੈ ਸ਼ਹਿਨਾਜ਼ ਗਿੱਲ (ShehNaaz Gill) ਨੂੰ । ਜੋ ਇਸ ਦੁੱਖ ਤੋਂ ਹਾਲੇ ਤੱਕ ਉੱਭਰ ਨਹੀਂ ਪਾਈ ਹੈ । ਸ਼ਹਿਨਾਜ਼ ਦੇ ਨਾਲ-ਨਾਲ ਉਸ ਦਾ ਪੂਰਾ ਪਰਿਵਾਰ ਵੀ ਗਮਗੀਨ ਹੈ । ਸਿਧਾਰਥ ਦੇ ਪਰਿਵਾਰ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੈ, ੳੇੁਥੇ ਹੀ ਸ਼ਹਿਨਾਜ਼ ਦੇ ਪਰਿਵਾਰ ਦੇ ਲੋਕ ਵੀ ਬਹੁਤ ਦੁਖੀ ਹਨ । ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਵੀ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਕਾਫੀ ਦੁਖੀ ਹੈ । ਉਹ ਸਿਧਾਰਥ ਨੂੰ ਯਾਦ ਕਰ ਰਿਹਾ ਹੈ ਅਤੇ ਹੁਣ ਉਸ ਨੇ ਸਿਧਾਰਥ ਦਾ ਟੈਟੂ ਆਪਣੀ ਬਾਂਹ ‘ਤੇ ਉਕੇਰਿਆ ਹੈ ।ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਬਦੇਸ਼ਾ ਆਪਣੀ ਬਾਂਹ ‘ਤੇ ਸਿਧਾਰਥ ਦਾ ਟੈਟੂ ਬਣਵਾਇਆ ਹੈ । ਸਿਧਾਰਥ ਦੇ ਟੈਟੂ ਦੇ ਥੱਲੇ ਉਸ ਨੇ ਸ਼ਹਿਨਾਜ਼ ਦਾ ਨਾਂਅ ਲਿਖਵਾਇਆ ਹੈ ।ਇਸ ਵੀਡੀਓ ਅਤੇ ਤਸਵੀਰਾਂ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਰਹੇ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਹ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ, ਤੂੰ ਮੇਰੇ ਨਾਲ ਮੇਰੀਆਂ ਯਾਦਾਂ ‘ਚ ਹੈਂ’।







