17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਲਜੀਤ ਬਾਰੇ ਆਈ ਵੱਡੀ ਖ਼ਬਰ ,ਬਾਲੀਵੁੱਡ ਇੰਡਸਟਰੀ ਬਾਰੇ ਇਹ ਕਿ ਬੋਲ ਗਏ...

ਦਿਲਜੀਤ ਬਾਰੇ ਆਈ ਵੱਡੀ ਖ਼ਬਰ ,ਬਾਲੀਵੁੱਡ ਇੰਡਸਟਰੀ ਬਾਰੇ ਇਹ ਕਿ ਬੋਲ ਗਏ ,ਫਿਰ ਪੈ ਗਏ ਖਿਲਾਰੇ

ਪੰਜਾਬੀ ਹੋਣ ਕਰਕੇ ਦਿਲਜੀਤ ਦੋਸਾਂਝ ਬੇਬਾਕ ਗਾਇਕ ਹਨ। ਦਿਲਜੀਤ ਦੋਸਾਂਝ ਕਿਸੇ ਵੀ ਮੁੱਦੇ ‘ਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੇ ਹਨ। ਹਾਲ ਹੀ ‘ਚ ਉਨ੍ਹਾਂ ਤੋਂ ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਇੱਕ ਇੰਟਰਵਿਊ ‘ਚ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਉਨ੍ਹਾਂ ਨੇ ਬਹੁਤ ਹੀ ਬੇਬਾਕੀ ਨਾਲ ਦਿੱਤਾ। ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ‘ਚ ਗੱਲਬਾਤ ਕਰਦਿਆਂ ਕਿਹਾ ਕਿ ”ਮੇਰੇ ਅੰਦਰ ਬਾਲੀਵੁੱਡ ਸਟਾਰ ਬਣਨ ਦੀ ਇੱਛਾ ਨਹੀਂ ਹੈ। ਮੈਨੂੰ ਆਪਣੇ ਸੰਗੀਤ ਨਾਲ ਪਿਆਰ ਹੈ ਅਤੇ ਮੈਂ ਬਿਨ੍ਹਾ ਕਿਸੇ ਦੇ ਕਹੇ ਆਪਣੇ ਗੀਤ ਬਣਾਉਂਦਾ ਹਾਂ। ਕੋਈ ਵੀ ਸੁਪਰ ਸਟਾਰ ਮੈਨੂੰ ਇਹ ਨਹੀਂ ਦੱਸ ਸਕਦਾ ਕਿ ਮੇਰੇ ਗਾਣੇ ਚੱਲਣਗੇ ਜਾਂ ਨਹੀਂ…ਮੇਰੇ ਨਾਲ ਇਹ ਸਭ ਕੁਝ ਨਹੀਂ ਹੁੰਦਾ। ਪੰਜਾਬੀ ਕਲਾਕਾਰ ਆਜ਼ਾਦ ਹੁੰਦੇ ਹਨ ਅਤੇ ਸਾਨੂੰ ਇਸ ਆਜ਼ਾਦੀ ‘ਚ ਬਹੁਤ ਸੁੱਖ ਮਿਲਦਾ ਹੈ। ਸਾਨੂੰ ਕੋਈ ਨਹੀਂ ਰੋਕ ਸਕਦਾ ..ਜਦੋਂ ਤੱਕ ਮੈਂ ਚਾਹਾਂਗਾ ਅਤੇ ਜਦੋਂ ਤੱਕ ਰੱਬ ਦੀ ਮਰਜੀ ਹੋਵੇਗੀ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਬਾਲੀਵੁੱਡ ‘ਚ ਕੰਮ ਮਿਲ ਰਿਹਾ ਹੈ ਜਾਂ ਨਹੀਂ । ਜਦੋਂ ਦਿਲਜੀਤ ਨੂੰ ਇਹ ਪੁੱਛਿਆ ਗਿਆ ਕਿ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਤਾਂ ਉਨ੍ਹਾਂ ਨੇ ਕਿਹਾ ਕਿ ”ਜੇਕਰ ਮੈਂ ਇਸ ਬਾਰੇ ਕੁਝ ਬੋਲਿਆਂ ਤਾਂ ਇੱਕ ਵੱਡੀ ਡੀਲ ਹੋ ਜਾਵੇਗੀ। ਬਿਹਤਰ ਹੈ ਕਿ ਮੈਂ ਇਸ ਸਭ ਤੋਂ ਦੂਰ ਰਹਾਂ। ਕਦੇ-ਕਦੇ ਅੱਖਾਂ ਤੋਂ ਸਭ ਪਤਾ ਲੱਗ ਜਾਂਦਾ ਹੈ, ਜ਼ਰੂਰੀ ਨਹੀਂ ਕਿ ਮੈਂ ਬੋਲ ਕੇ ਕੁਝ ਦੱਸਾਂ। ਮੈਂ ਕਿਸੇ ਵੀ ਐਕਟਰ-ਡਾਇਰੈਕਟਰ ਨੂੰ ਲੈ ਕੇ ਕਰੇਜੀ ਨਹੀਂ ਹਾਂ। ਉਹ ਆਪਣੇ ਘਰ ‘ਚ ਸੁਪਰ ਸਟਾਰ ਹੋਣਗੇਦਿਲਜੀਤ ਦੋਸਾਂਝ ਆਪਣੇ ਬਹੁਤ ਸਾਰੇ ਬਾਲੀਵੁੱਡ ਤੇ ਪਾਲੀਵੁੱਡ ਦੇ ਪ੍ਰੋਜੈਕਟਾਂ ‘ਚ ਰੁੱਝੇ ਹੋਏ ਹਨ। ਹੁਣ ਅਜਿਹੀਆਂ ਵੀ ਕੁਝ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਇੱਕ ਨਵੀਂ ਵੈੱਬ ਸੀਰੀਜ਼ ਲਈ ਲੇਖਕ ਨਿਰਦੇਸ਼ ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਨਾਲ ਵੀ ਕੰਮ ਕਰ ਸਕਦੇ ਹਨ। ‘ਦਿ ਫੈਮਿਲੀ ਮੈਨ’ ਦੇ ਇਹ ਦੋਵੇਂ ਡਾਇਰੈਕਟਰ ਆਪਣੀ ਵੈੱਬ ਸੀਰੀਜ਼ ਲਈ ਆਪਣੇ ਨਵੇਂ ਪ੍ਰੋਜੈਕਟ ਲਈ ਦਿਲਜੀਤ ਦੋਸਾਂਝ ਜਾਂ ਰਾਜਕੁਮਾਰ ਰਾਓ ਨੂੰ ਮੁੱਖ ਭੂਮਿਕਾ ਨਿਭਾ ਸਕਦੇ ਹਨ।ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਜੋੜੀ’ ‘ਚ 16 ਗੀਤ ਹੋਣਗੇ। ਜੇ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਅਲੀ ਅੱਬਾਸ ਜ਼ਫ਼ਰ ਦੇ ‘ਡਿਟੈਕਟਿਵ ਸ਼ੇਰਦਿਲ’ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ, ਸ਼ਿਕਰਾ, ਹੌਂਸਲਾ ਰੱਖ, ਜੋੜੀ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ‘ਚ ਵਿਖਾਈ ਦੇਣਗੇ।

Today Now News

RELATED ARTICLES
- Advertisment -

POPULAR POSTS