
ਚੰਡੀਗਡ਼੍ਹ : ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦੇ ਨਾਲ ਯੋਗਿੰਦਰਪਾਲ ਸਿੰਘ ਢੀਂਗਰਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਗੁਲਜ਼ਾਰ ਇੰਦਰ ਸਿੰਘ ਨੂੰ ਖ਼ਜ਼ਾਨਚੀ ਬਣਾਇਆ ਹੈ। ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਸਤਾਵ ’ਤੇ ਪਾਰਟੀ ਹਾਈਕਮਾਨ ਨੇ ਮੋਹਰ ਲਗਾ ਦਿੱਤੀ ਹੈ। ਯੋਗਿੰਦਰਪਾਲ ਢੀਂਗਰਾ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਤਾਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਉਨ੍ਹਾਂ ਦੀ ਨਿਯੁਕਤੀ ਜਨਰਲ ਸਕੱਤਰ (ਸੰਗਠਨ) ਦੇ ਤੌਰ ’ਤੇ ਕੀਤੀ ਹੋਈ ਸੀ । ਹੁਣ ਪਰਗਟ ਸਿੰਘ ਤੋਂ ਸੰਗਠਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ ਇਸ ਲਈ ਉਨ੍ਹਾਂ ਦਾ ਪੰਜਾਬ ਵਜ਼ਾਰਤ ਵਿਚ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਨਿਯੁਕਤ ਕੀਤੇ ਗਏ ਗੁਲਜ਼ਾਰ ਇੰਦਰ ਸਿੰਘ ਚਾਹਲ ਪੰਜਾਬੀ ਫਿਲਮ ਅਦਾਕਾਰ ਹਨ ਤੇ ਸਾਬਕਾ ਡੀ ਆਈ ਜੀ ਹਰਿੰਦਰ ਚਾਹਲ ਦੇ ਸਪੁੱਤਰ ਹਨ। ਨੌਜਵਾਨ ਆਗੂ ਨੂੰ ਖਜ਼ਾਨਚੀ ਲਗਾ ਕੇ ਪਾਰਟੀ ਨੇ ਨੌਜਵਾਨ ਵਰਗ ਨੁੰ ਨਾਲ ਜੋੜਨ ਦਾ ਯਤਨ ਕੀਤਾ ਹੈ।



