16 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਛੁੱਟੀ, ਸਿੱਧੂ ਦੇ ਇਸ ਕਰੀਬੀ ਨੂੰ ਮਿਲਿਆ...

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਛੁੱਟੀ, ਸਿੱਧੂ ਦੇ ਇਸ ਕਰੀਬੀ ਨੂੰ ਮਿਲਿਆ ਅਹੁਦਾ

ਅੰਮਿ੍ਰਤਸਰ Gill Dharamveer ਨਵ ਨਿਯੁਕਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਐਕਸ਼ਨ ਮੂਡ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਥਾਂ ਉੱਤੇ ਦਮਨਦੀਪ ਸਿੰਘ ਉਪਲ ਨੂੰ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਦਮਨਦੀਪ ਸਿੰਘ ਉਪਲ ਵਾਰਡ ਨੰਬਰ 26 ਤੋਂ ਕੌਂਸਲਰ ਹਨ, ਜੋ ਕਿ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਦੇ ਹਲਕੇ ਪੂਰਬੀ ਅਧੀਨ ਆਉਂਦੀ ਹੈ। ਇਹ ਐਲਾਨ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦੀ ਮੌਜੂਦਗੀ ਵਿਚ ਕੀਤਾ। ਕੌਸਲਰ ਦਮਨਦੀਪ ਸਿੰਘ ਉਪਲ ਨੂੰ ਸਿੱਧੂ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਉਹ ਹਰ ਮੁਸ਼ਕਲ ਦੌਰ ਵਿਚ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਨਜ਼ਰ ਆਏ ਹਨ। ਸ਼ਾਇਦ ਇਸੇ ਦੇ ਇਨਾਮ ਵਜੋਂ ਉਨ੍ਹਾਂ ਨੂੰ ਇਹ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਹ ਫੈਸਲਾ ਇਹ ਵੀ ਸਿੱਧ ਕਰਦਾ ਹੈ ਨਵ ਨਿਯੁਕਤ ਮੁੱਖ ਮੰਤਰੀ ਚੰਨੀ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ਉਤੇ ਆਉਂਦੇ ਦਿਨਾਂ ਵਿੱਚ ਮ ਹੋਰ ਵੀ ਕਈ ਅਹਿਮ ਫੈਸਲੇ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਦੀ ਫੇਰੀ ਦੌਰਾਨ ਜਦੋਂ ਉਹ ਸਵੇਰੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ, ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਵੀ ਉਥੇ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਉਨ੍ਹਾਂ ਦੇ ਇਸ ਫੈਸਲੇ ਨਾਲ ਚਰਚਾ ਛਿੜ ਗਈ ਹੈ ਕਿ ਆਉਂਦੇ ਦਿਨਾਂ ਵਿਚ ਕੁਝ ਹੋਰਨਾਂ ਤੂੰ ਵੀ ਆਪਣੇ ਅਹੁਦਿਆਂ ਤੋਂ ਹੱਥ ਧੋਣੇ ਪੈ ਸਕਦੇ ਹਨ।

Today Now News

RELATED ARTICLES
- Advertisment -

POPULAR POSTS