17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ...

ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਬਰਨਾਲਾ ਵਿਖੇ ਕਾਂਗਰਸੀਆਂ ਨੇ ਖੁਸ਼ੀ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ

ਬਰਨਾਲਾ ,20 , ਸਤੰਬਰ /-ਕਰਨਪ੍ਰੀਤ ਧੰਦਰਾਲ /-ਆਲ ਇੰਡੀਆ ਕਾਂਗਰਸ ਕਮੇਟੀ ਦੀ ਚੇਅਰਪਰਸਨ ਮੈਡਮ ਸੋਨੀਆ ਗਾਂਧੀ ਤੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸ ਹਾਈ ਕਮਾਂਡ ਵਲੋਂ ਲਾਏ ਫੈਸਲੇ ਤਹਿਤ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਸੋਹੰ ਚੁੱਕ ਸਮਾਗਮ ਉਪਰੰਤ ਬਰਨਾਲਾ ਵਿਖੇ ਸੂਬਾ ਕਾਂਗਰਸ ਵਾਈਸ ਪ੍ਰਧਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੇਮ੍ਬਰ ਜਸਮੇਲ ਸਿੰਘ ਡਾਇਰੀ ਵਾਲਾ ਅਤੇ ਮੋਹਿੰਦਰਪਾਲ ਸਿੰਘ ਪੱਖੋਂ ਦੀ ਰਹਿਨੁਮਾਈ ਹੇਠ ਐਸ,ਸੀ,ਬੀ ਸੀ ਸਮੇਤ ਇੱਕਠੇ ਹੋਏ ਕਾਂਗਰਸੀਆਂ ਨੇ ਖੁਸ਼ੀ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਆਜ਼ਾਦੀ ਦੇ ਸੂਰਮੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਸਮੇਤ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਹਰੇ ਲਾਏ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਨਣ ਦੀ ਵਧਾਈ ਦਿੱਤੀ! ਇਸ ਮੌਕੇ ਮੋਹਿੰਦਰਪਾਲ ਸਿੰਘ ਪੱਖੋਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਤੋਂ ਜਾਤੀਪਾਤੀ ਦਾ ਫਰਕ ਮਿਟਾਉਂਦੀਆਂ ਕਾਂਗਰਸ ਹਾਈਕਮਾਂਡ ਵਲੋਂ ਇਕ ਚੰਗੇ ਪੜ੍ਹੇ ਲਿਖੇ ,ਤਜਰਬੇਕਾਰ, ਕਾਬਿਲ ਜਿਹੜੇ ਕ਼ਾਨੂਨ ਦੀ ਡਿਗਰੀ ਪਾਸ ,ਐਮ ਬੀ ਏ ,ਅਤੇ ਪੀ ਐਚ ਡੀ ਦਲਿਤ ਆਗੂ ਚਰਨਜੀਤ ਚੰਨੀ ਨੂੰ ਸੀ.ਐਮ ਪੰਜਾਬ ਬਣਾ ਕੇ ਵਿਰੋਧੀ ਪਾਰਟੀਆਂ ਦੇ ਮੁਹੰ ਤੇ ਕਰਾਰੀ ਚਪੇੜ ਮਾਰ ਕੇ ਚੁੱਪ ਕਰ ਦਿੱਤਾ ਉਹਨਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਨਾਲਾ ਤੋਂ ਕਾਂਗਰਸ ਦੀ ਮਜਬੂਤੀ ਏਕਤਾ ਤੇ ਅਖੰਡਤਾ ਲਈ ਸਦਾ ਤੱਤਪਰ ਰਹਿਣਗੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਤੇ ਜਿਤਾ ਕੇ ਭੇਜਾਂਗੇ ! ਇਸ ਮੌਕੇ ਜਸਮੇਲ ਸਿੰਘ ਡਾਇਰੀ ਵਾਲਾ ਨੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀਆਂ ਵਾਲੇ ਸਿਰਫ ਡਰਾਮੇ ਕਰਕੇ ਐਸ ਸੀ ਡਿਪਟੀ ਮੁੱਖਮੰਤਰੀ ਬਣਾਉਣ ਦੇ ਲੋਲੀਪੋਪ ਹੀ ਦਿੰਦੇ ਹਨ ਜਦੋਂ ਕਿ ਸੋਨੀਆ ਗਾਂਧੀ ਸਮੇਤ ਸਮੁੱਚੀ ਹਾਈ ਕਮਾਂਡ ਕਾਂਗਰਸ ਪਾਰਟੀ ਨੇ ਕਰ ਕੇ ਦਿਖਾ ਦਿੱਤਾ !ਕਾਂਗਰਸ ਹਾਈਕਮਾਂਡ ਨੇ ਫਿਰਕੁਵਾਦੀ ਲੋਕਾਂ ਵਲੋਂ ਬਣਾਈਆਂ ਜਾਤਾਂ ਪਤਾ ਦਾ ਫਰਕ ਮਿਟਾਕੇ ਪੰਜਾਬ ਦੇ ਸਮੁਚੇ ਐਸ ਸੀ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ ਜਿਸ ਸਦਕਾ ਅੱਜ ਹਰ ਵਰਗ ਚੰਨੀ ਦੇ ਮੋਢੇ ਨਾਲ ਮੋਢਾ ਲੈ ਕੇ ਚਲੇਗਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਨੂੰ ਪਹਿਲਾ ਦਲਿਤ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਮਿਲਿਆ ਹੈ। ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪਾਰਟੀ ਪ੍ਰਧਾਨ ਸ.ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਿੱਥੇ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹੇਗਾ। ਉਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੁੜ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਸਰਕਾਰ ਬਣਾਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਔਲਖ , ਕੁਲਦੀਪ ਧਰਮਾਂ ਐਮ ਸੀ ਜੱਗੂ ਮੋਰ,ਹਾਰਬਖਸਿਸ ਗੋਨੀ ,ਅਜੇ ਕੁਮਾਰ ,ਵਿਨੋਦ ਚੋਬਰ ,ਪਰਮਜੀਤ ਸਿੰਘ ਪੱਖੋਂ,ਨਰਿੰਦਰ ਸ਼ਰਮਾ,ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੇਮ੍ਬਰ ਖੁਸ਼ੀ ਮੋਹੰਮਦ, ਜਸਪਾਲ ਚੀਨਾ ਪੱਖੋਂ ਰਾਜੂ ਧੌਲਾ ,ਕਾਕਾ ਡੇਂਟਰ ,ਬਲਕਰਨ ਧਾਲੀਵਾਲ ,ਚਾਂਦੀ ਰਾਮ,ਪਰਮਜੀਤ ਚੋਹਾਨ,ਸਰਪੰਚ ਚਰਨਜੀਤ ਸਿੰਘ ਸੱਗਰਾ, ਗੁਰਚਰਨ ਸਿੰਘ ਪੱਪੂ ਕੁਲਫੀ ਵਾਲੇ,ਆਦਿ ਹਾਜ਼ਿਰ ਸਨ!

Today Now News

RELATED ARTICLES
- Advertisment -

POPULAR POSTS