
ਮੋਗਾ (ਹੈੱਪੀ ਢੰਡ)ਪਿਛਲੇ ਦਿਨੀਂ ਕਾਂਗਰਸ ਦੇ ਵਿੱਚ ਘਟ ਰਹੇ ਘਟਨਾ ਕ੍ਰਮ ਪੰਜਾਬ ਦੇ ਲੋਕਾਂ ਨੂੰ ਅਸਲ ਮੁਦਿਆਂ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਇਕ ਸਕ੍ਰਿਪਟਡ ਡਰਾਮਾ ਹੈ, ਜਿਸ ਵਿੱਚ ਹੀਰੋ ਨੂੰ ਹੁਣ ਵਿਲਿਅਨ ਬਣਾ ਦਿੱਤਾ।
ਪਹਿਲਾਂ ਲੋਕਾਂ ਨੂੰ ਕੈਪਟਨ ਦੇ ਅਸਤੀਫੇ ਬਾਰੇ ਦੱਸਣ ਕਿ ਕੈਪਟਨ ਲੋਕਾਂ ਨਾਲ ਕਿਤੇ ਵਾਅਦੇ ਪੂਰੇ ਨਹੀਂ ਕਰ ਸਕੇ ਜਿਨ੍ਹਾਂ ਨੂੰ ਉਹ ਖੁਦ 85 ਪ੍ਰਤੀਸ਼ਤ ਪੂਰਾ ਕਰ ਲਿਆ ਦੱਸਦੇ ਹਨ। ਜਾਂ ਓਹੋ ਫੈਲ ਹੋ ਚੁੱਕੇ ਹਨ ਇਸ ਲਈ ਉਹਨਾਂ ਨੂੰ ਬਦਲਿਆ ਗਿਆ ਹੈ।
ਦੂਜਾ ਕਾਂਗਰਸ ਦੀ ਹਾਈ ਕਮਾਨ ਕੈਪਟਨ ਵਧੀਆ ਕਾਰਗੁਜਾਰੀ ਲਈ ਉਹਨਾਂ ਦੀ ਪਿੱਠ ਥਾਪੜ ਰਹੀ ਹੈ।ਕਿ ਕੈਪਟਨ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜ ਕਾਲ ਵਿੱਚ ਵਧੀਆ ਕੰਮ ਕੀਤਾ ਫਿਰ ਕੈਪਟਨ ਨੂੰ ਅਸਤੀਫਾ ਕਿਉਂ ਦੇਣਾ ਪਿਆ।
ਕੀ ਹੁਣ 4-5 ਪੰਜ ਮਹੀਨਿਆਂ ਵਿੱਚ ਕੰਮ ਪੂਰੇ ਕਰ ਲਏ ਜਾਣਗੇ, ਹੋਰ ਕਿਹੜਾ ਕੋਈ ਜਾਦੂਈ ਛੜੀ ਕਾਂਗਰਸ ਦੇ ਹੱਥ ਲੱਗ ਗਈ ਹੈ।
ਸਾਰੀ ਡਰਾਮੇ ਬਾਜੀ ਕੁਰਸੀ ਪਿੱਛੇ ਕੀਤੀ ਜਾ ਰਹੀ ਹੈ, ਉਤਰ ਕਾਟੋ ਮੈਂ ਚੜ੍ਹਾਂ ਦੀ ਦੌੜ ਲੱਗੀ ਪਈ ਹੈ। ਪੰਜਾਬ ਦੀ ਕਿਸਾਨੀ, ਕਿਸਾਨੀ ਅੰਦੋਲਨ ਦਾ ਦਬਾਅ ਕਾਂਗਰਸ ਝੱਲ ਨਹੀਂ ਸਕੀ, ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਕੇ ਖਾਦੀ ਝੂਠੀ ਸਹੁੰ ਕੈਪਟਨ ਸਾਹਿਬ ਨੂੰ ਲੇ ਬੈਠੀ ਹੈ।
ਕਰੋੜਾਂ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਨਾਲ ਖਿਲਵਾੜ ਕੀਤਾ ਹੈ ਕਾਂਗਰਸ ਨੇ ਇਸ ਦਾ ਵਿਰੋਧ ਕਾਂਗਰਸ ਆਉਣ ਵਾਲੀਆਂ ਚੋਣਾਂ ਦਾ ਡਰ ਸਤਾ ਰਿਹਾ ਹੈ। ਲੋਕ ਨੇ ਬਦਲਾਅ ਦਾ ਮਨ ਬਣਾ ਲਿਆ ਹੈ, ਇਸ ਵਾਰ ਲੋਕ ਬਦਲਾਅ ਕਰਕੇ ਹੀ ਰਹਿਣਗੇ, ਇਸ ਵਾਰ ਆਮ ਲੋਕਾਂ ਦੀ ਸਰਕਾਰ ਲੋਕ ਆਪ ਲੇਕੇ ਆਉਣਗੇ।





