16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਨਵੇਂ ਮੁੱਖ ਮੰਤਰੀ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸੁਨੀਲ ਜਾਖੜ...

ਨਵੇਂ ਮੁੱਖ ਮੰਤਰੀ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸੁਨੀਲ ਜਾਖੜ ਦੇ ਟਵੀਟ ਨੇ ਹਿਲਾਈ ਕਾਂਗਰਸ

ਚੰਡੀਗੜ੍ਹ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਨੀਲ ਜਾਖੜ ਨੇ ਅੱਜ ਟਵੀਟ ਕਰ ਕੇ ਹਰੀਸ਼ ਰਾਵਤ (Harish Rawat) ਵੱਲੋਂ ਨਵਜੋਤ ਸਿੱਧੂ ਦੀ ਅਗਵਾਈ ਵਿਚ ਚੋਣਾਂ ਲੜ੍ਹੇ ਜਾਣ ਦੇ ਬਿਆਨ ਨੂੰ ਹੈਰਾਨੀਜਨਕ ਅਖਿਆ ਹੈ।ਜਾਖੜ ਨੇ ਟਵੀਟ ਕੀਤਾ ਕਿ, “ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿਚ ਹਰੀਸ਼ ਰਾਵਤ ਦਾ ਇਹ ਬਿਆਨ ਦੇਣਾ ਕਿ “ਚੋਣਾਂ ਸਿੱਧੂ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ” ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਹ ਬਿਆਨ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵਾਲਾ ਹੈ ਅਤੇ ਇਸ ਦੇ ਨਾਲ ਹੀ ਇਸ਼ਾਰਾ ਕਰਦਾ ਹੈ ਕਿ ਉਹਨਾਂ ਨੂੰ ਸੀਐਮ ਕਿਉਂ ਚੁਣਿਆ ਗਿਆ।”

Today Now News

RELATED ARTICLES
- Advertisment -

POPULAR POSTS