17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫ੍ਰਾਈਡੇ ਡ੍ਰਾਈ ਡੇਅ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ 580 ਘਰਾਂ...

ਫ੍ਰਾਈਡੇ ਡ੍ਰਾਈ ਡੇਅ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ 580 ਘਰਾਂ ਦੀ ਕੀਤੀ ਜਾਂਚ।
ਹਰ ਸ਼ੁਕਰਵਾਰ ਨੂੰ ਕੂਲਰ ਅਤੇ ਘਰਾਂ ਅੰਦਰ ਸਾਫ ਪਾਣੀ ਦੇ ਸਾਰੇ ਸ੍ਰੋਤ ਸਾਫ ਕੀਤੇ ਜਾਣ – ਲੂੰਬਾ।

(ਹੈੱਪੀ ਢੰਡ),ਬਾਰਿਸ਼ਾਂ ਦੇ ਚੱਲ ਰਹੇ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾ. ਅਮਨਪ੍ਰੀਤ ਕੌਰ ਬਾਜਵਾ ਦੇ ਆਦੇਸ਼ਾਂ ਤੇ ਅਤੇ ਜਿਲ੍ਹਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਫਰਾਈਡੇ ਡ੍ਰਾਈਡੇ ਮੁਹਿੰਮ ਅਧੀਨ ਸਿਹਤ ਵਿਭਾਗ ਮੋਗਾ ਦੀ 8 ਮੈਂਬਰੀ ਸਾਂਝੀ ਟੀਮ ਵੱਲੋਂ ਅੱਜ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚੱਕੀ ਵਾਲੀ ਗਲੀ, ਦਸ਼ਮੇਸ਼ ਨਗਰ ਅਤੇ ਅਮਿ੍ਰਤਸਰ ਰੋਡ ਮੋਗਾ ਵਿਖੇ ਡੇਂਗੂ ਲਾਰਵਾ ਲੱਭਣ ਦੀ ਮੁਹਿੰਮ ਚਲਾਈ ਗਈ । ਇਸ ਦੌਰਾਨ ਕੁੱਲ੍ਹ 580 ਦੇ ਕਰੀਬ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਟੀਮ ਨੂੰ 14 ਘਰਾਂ ਅਤੇ ਛੇ ਦੁਕਾਨਾਂ ਵਿੱਚ ਡੇਂਗੂ, ਚਿਕਨਗੁਨੀਆ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਨਸ਼ਟ ਕਰਵਾਇਆ ਗਿਆ ਅਤੇ ਸਬੰਧਿਤ ਮਕਾਨ ਅਤੇ ਦੁਕਾਨ ਮਾਲਕਾਂ ਦੇ ਚਲਾਨ ਕੱਟਣ ਸਬੰਧੀ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਪੱਤਰ ਲਿਖਿਆ ਗਿਆ । ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਪੂਰੇ ਇਲਾਕੇ ਵਿੱਚ ਸਪਰੇਅ ਵੀ ਕਰਵਾਈ ਗਈ । ਇਸ ਮੋਕੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ 115 ਸ਼ੱਕੀ ਮਰੀਜਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁੱਲ੍ਹ 4 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ 2 ਵੱਖ ਵੱਖ ਪਿੰਡਾਂ ਅਤੇ 2 ਮੋਗਾ ਸ਼ਹਿਰ ਨਾਲ ਸਬੰਧਿਤ ਹਨ । ਪਿਛਲੇ ਦਿਨਾਂ ਵਿੱਚ ਬੁਖਾਰ ਦੇ ਕੇਸਾਂ ਵਿੱਚ ਇੱਕਦਮ ਵਾਧਾ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਖਤੀ ਕੀਤੀ ਜਾ ਰਹੀ ਹੈ । ਉਹਨਾਂ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿੱਚ ਖਾਸ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਦੇ ਸਮਾਨ ਨੂੰ ਛੱਤ ਹੇਠ ਰੱਖਿਆ ਜਾਵੇ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਪਾਣੀ ਵਾਲੇ ਡਰੰਮਾਂ, ਟਾਇਰਾਂ ਆਦਿ ਨੂੰ ਹਰ ਸ਼ੁਕਰਵਾਰ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ। ਉਹਨਾਂ ਦੱਸਿਆ ਕਿ ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿੱਚ ਪਏ ਡਿਸਪੋਜ਼ੇਬਲ ਗਲਾਸ, ਪਲੇਟਾਂ ਸਾਡੇ ਲਈ ਖਤਰਾ ਬਣ ਸਕਦੇ ਹਨ, ਇਸ ਲਈ ਇਹਨਾਂ ਨੂੰ ਟੋਇਆ ਪੁੱਟ ਕੇ ਦਬਾ ਦਿੱਤਾ ਜਾਵੇ ਅਤੇ ਖੜ੍ਹੇ ਪਾਣੀ ਤੇ ਹਰ ਹਫਤੇ ਕਾਲਾ ਸੜਿਆ ਤੇਲ ਜਾਂ ਡੀਜ਼ਲ ਆਦਿ ਦਾ ਛਿੜਕਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਸਾਫ ਪਾਣੀ ਦੇ ਜਿਆਦਾਤਰ ਸ੍ਰੋਤ ਲੋਕਾਂ ਦੇ ਘਰਾਂ ਅੰਦਰ ਮੌਜੂਦ ਹੁੰਦੇ ਹਨ, ਇਸ ਲਈ ਲੋਕਾਂ ਦੇ ਸਹਿਯੋਗ ਬਿਨ੍ਹਾਂ ਇਹਨਾ ਬਿਮਾਰੀਆਂ ਨੂੰ ਕੰਟਰੋਲ ਕਰਨਾ ਅਤਿ ਮੁਸ਼ਕਿਲ ਹੈ। ਉਹਨਾਂ ਦਿਨ ਵੇਲੇ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾਂਚ ਕਰਕੇ ਚਲਾਨ ਕੱਟੇ ਜਾਂਦੇ ਹਨ । ਇਸ ਟੀਮ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਸਮੇਤ 12 ਬ੍ਰੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ

Today Now News

RELATED ARTICLES
- Advertisment -

POPULAR POSTS