
ਬੀਜਿੰਗ : ਏਅਰ ਫਰਾਂਸ ਦੇ ਏਐਫ-939 ਜਹਾਜ਼ ਨੂੰ ਸਨਿੱਚਰਵਾਰ ਸਵੇਰੇ ਇੱਥੇ ਹਵਾਈ ਅੱਡੇ ‘ਤੇ ਉਸ ਸਮੇਂ ਐਮਰਜੈਂਸੀ ਸਥਿਤੀ ‘ਚ ਉਤਾਰ ਲਿਆ ਗਿਆ, ਜਦੋਂ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਉਸ ‘ਚ ਅੱਗ ਲੱਗ ਗਈ।
ਬੀਜਿੰਗ ਡੇਲੀ ਅਖਬਾਰ ਦੀ ਰਿਪੋਰਟ ਅਨੁਸਾਰ ਜਹਾਜ਼ ਨੇ ਸ਼ਨਿੱਚਰਵਾਰ ਸਵੇਰੇ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਤੇ ਇਸ ਦੇ ਤੁਰੰਤ ਬਾਅਦ ਜਹਾਜ਼ ਦੇ ਪਿਛਲੇ ਹਿੱਸੇ ‘ਚ ਧਮਾਕਾ ਹੋਇਆ, ਜਿਸ ਤੋਂ ਬਾਅਦ ਕਾਲਾ ਧੂੰਆਂ ਨਿਕਲਣ ਲੱਗਿਆ। ਘਟਨਾ ‘ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।
ਏਅਰ ਟਰੈਫਿਕ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 15 ਜੂਨ 1785 ਨੂੰ ਫਰਾਂਸ ਦੇ ਵਿਮਰੇਕਸ ਦੇ ਕੋਲ ਰਾਜੀਯਰੇ ਏਅਰ ਬੈਲੂਨ ਦਾ ਹਾਦਸਾ ਪਹਿਲੀ ਵਾਰ ਜਾਨਲੇਵਾ ਸਾਬਿਤ ਹੋਇਆ ਸੀ ਇਸ ਹਾਦਸੇ ‘ਚ ਰਾਜੀਯਰੇ ਏਅਰ ਬੈਲੂਨ ਦੇ ਰਚਿਤਾ ਜੀਨ ਫ੍ਰੈਕੁਆ ਪਿਲੈਤਰੇ ਡੀ ਰਾਜੀਯਰੇ ਦੀ ਮੌਤ ਹੋ ਗਈ ਸੀ।




