17.4 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖਬਰ: ਕੈਪਟਨ ਤੋਂ ਮੰਗਿਆ ਕਾਂਗਰਸ ਹਾਈ ਕਮਾਨ ਨੇ ਅਸਤੀਫਾ!

ਵੱਡੀ ਖਬਰ: ਕੈਪਟਨ ਤੋਂ ਮੰਗਿਆ ਕਾਂਗਰਸ ਹਾਈ ਕਮਾਨ ਨੇ ਅਸਤੀਫਾ!

ਚੰਡੀਗੜ੍ਹ ਪੰਜਾਬ ਕਾਂਗਰਸ ‘ਚ ਵੱਡਾ ਧਮਾਕਾ ਹੋ ਗਿਆ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਦਿਸ ਰਹੀ ਹੈ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗ ਲਿਆ ਹੈ।

ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ‘ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਹਾਲਾਂਕਿ ਕੈਪਟਨ ਧਿਰ ਇਸ ਦਾ ਖੰਡਨ ਕਰ ਰਿਹਾ ਹੈ ਪਰ ਸਿੱਧੂ ਧਿਰ ‘ਚ ਕਾਫ਼ੀ ਸਰਗਰਮ ਹੋ ਗਿਆ ਹੈ ।

ਇਸ ਤੋਂ ਇਲਾਵਾ ਕੈਪਟਨ ਨੇ 2 ਵਜੇ ਆਪਣੇ ਧਿਰ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ ਤੇ ਵਿਧਾਇਕ ਨੂੰ ਉੱਥੇ ਆਉਣ ਲਈ ਕਿਹਾ ਹੈ ਵੇਖਣਾ ਇਹ ਹੈ ਕਿ ਕੀ ਕੈਪਨਟ ਅਮਰਿੰਦਰ ਸਿੰਘ ਹੁਣ ਆਪਣੀ ਕੁਰਸੀ ਬਚਾਉਣ ‘ਚ ਕਾਮਯਾਬ ਹੋ ਸਕਣਗੇ ਜਾਂ ਨਹੀਂ

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਵੱਲੋਂ ਸ਼ੁੱਕਰਵਾਰ ਦੇਰ ਰਾਤ ਕੀਤੇ ਟਵੀਟ ਨੇ ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰ ਦਿੱਤੀ ਹੈ । ਉਨ੍ਹਾਂ ਟਵੀਟ ਕਰਕੇ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਚੰਡੀਗੜ੍ਹ ‘ਚ ਪੀਪੀਸੀਸੀ ਦਫ਼ਤਰ ‘ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ।

ਸੂਤਰਾਂ ਦੇ ਹਵਾਲੇ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗਿਆ ਹੈ ਜਿਸ ਦਾ ਫੈਸਲਾ ਸ਼ਾਮ ਨੂੰ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ ਜਾ ਸਕੇਗਾ।

ਸੂਤਰਾਂ ਅਨੁਸਾਰ ਇਸ ਮੀਟਿੰਗ ‘ਚ ਅਮਰਿੰਦਰ ਸਿੰਘ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਹੋ ਸਕਦਾ ਹੈ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੀਪੀਸੀਸੀ ਨੂੰ ਬੈਠਕ ਸੁਵਿਧਾਜਨਕ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਰਾਵਤ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਹੈ ਕਿ ਇਸ ਮੀਟਿੰਗ ‘ਚ ਸ਼ਾਮਲ ਹੋਣ ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਵੀ ਬੈਠਕ ਸਬੰਧੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ।

ਉਨ੍ਹਾਂ ਕਿਹਾ ਕਿ ਏਆਈਸੀਸੀ ਦੇ ਨਿਰਦੇਸ਼ ਅਨੁਸਾਰ ਪੀਪੀਸੀਸੀ ਦਫ਼ਤਰ ‘ਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ।

ਮੀਡੀਆ ਰਿਪੋਰਟ ਅਨੁਸਾਰ, ਮੀਟਿੰਗ ‘ਚ ਹਰੀਸ਼ ਰਾਵਤ ਤੋਂ ਇਲਾਵਾ ਦਿੱਲੀ ਦੇ ਦੋ ਨਿਗਰਾਨ ਹਰੀਸ਼ ਚੌਧਰੀ ਤੇ ਅਜੈ ਮਾਕਨ ਵੀ ਬੈਠਕ ‘ਚ ਸ਼ਾਮਲ ਹੋ ਸਕਦੇ ਹਨ।

Today Now News

RELATED ARTICLES
- Advertisment -

POPULAR POSTS