17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਿੰਡ ਕਰਮੂਵਾਲਾ ਅਤੇ ਹੋਰ ਪਿੰਡਾਂ ਵਿਚ...

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਿੰਡ ਕਰਮੂਵਾਲਾ ਅਤੇ ਹੋਰ ਪਿੰਡਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲਗਾਏ ਕੈਂਪ।

ਫਿਰੋਜ਼ਪੁਰ,17 ਸਤੰਬਰ(ਹਰਜਿੰਦਰ ਸਿੰਘ ਕਤਨਾ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਨਵੀਂ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਲਈ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਪ੍ਰੇਰਣਾ ਸਦਕਾ ਹਰ ਸਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵੀ ਵੱਧ ਰਿਹਾ ਹੈ। ਇਸੇ ਕੜੀ ਤਹਿਤ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਜਿਲ੍ਹਾ ਫਿਰੋਜਪੁਰ ਦੇ ਬਲਾਕ ਘੱਲ ਖੁਰਦ ਅਧੀਨ ਆਉਦੇ ਪਿੰਡਾਂ ਜਿਵੇਂ ਕਰਮੂਵਾਲਾ, ਬੱਧਨੀ ਗੁਲਾਬ ਸਿੰਘ ਵਾਲਾ ਅਤੇ ਰੱਤਾ ਖੇੜਾ ਵਿਖੇ ਤਰ – ਵਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ ਲਗਾਏ ਗਏ।  ਇਸ ਸਮੇਂ  ਹਰਜਿੰਦਰ ਸਿੰਘ ਨੰਬਰਦਾਰ ਅਤੇ ਲਖਵਿੰਦਰ ਸਿੰਘ ਧਾਲੀਵਾਲ ਅਤੇ ਹੋਰਾਂ ਕਿਸਾਨਾਂ ਵਲੋਂ ਇਸ ਨਵੀਂ ਤਰ ਵਤਰ ਤਕਨੀਕ ਰਾਹੀ 50 ਏਕੜ ਰਕਬੇ ਵਿੱਚ ਝੋਨੇ ਦੀ ਕੀਤੀ ਸਿੱਧੀ ਬਿਜਾਈ ਦਾ ਖੇਤੀਬਾੜੀ  ਮਾਹਿਰਾਂ ਵਲੋਂ ਸਰਵੇਖਣ ਕੀਤਾ ਗਿਆ ਅਤੇ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਅਗਾਂਹਵਧੂ ਕਿਸਾਨਾਂ  ਤੋਂ ਸੇਧ ਲੈਣ ਲਈ ਕਿਹਾ ।

    ਇਸ ਸਮੇਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਸ ਵਿਧੀ ਨਾਲ ਬਿਜਾਈ ਕਰ ਰਹੇ ਹਨ ਜਿਸ ਨਾਲ ਉਹਨਾਂ ਦਾ ਲੇਬਰ ਦਾ ਖਰਚਾ ਘਟਿਆ ਹੈ ਅਤੇ ਕਦੂ ਕਰਕੇ ਲਗਾਏ ਝੋਨੇ ਨਾਲੋਂ ਝਾੜ ਵੀ ਵੱਧ ਨਿਕਲਿਆ ਹੈ । ਇਸ ਸਮੇਂ ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆ ਡਾਕਟਰ ਐਨ ਐਸ ਬੈਂਸ ਡਾਇਰੈਕਟਰ ਰਿਸਰਚ ਪੀ ਏ ਯੂ ਲੁਧਿਆਣਾ, ਡਾ:  ਜੀ  ਐਸ  ਮਾਂਗਟ  ਅਡੀਸ਼ਨਲ ਡਾਇਰੈਕਟਰ, ਡਾ: ਗੁਰਜੰਟ  ਸਿੰਘ ਸਿੰਘ ਔਲਖ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ, ਡਾ: ਆਨੰਦ  ਗੌਤਮ ਸਹਾਇਕ ਪ੍ਰੋਫੈਸਰ ਕ੍ਰਿਸ਼ੀ  ਵਿਗਿਆਨ ਕੇਂਦਰ ਫਿਰੋਜ਼ਪੁਰ, ਡਾ: ਪੂਨੀਆ ਚੌਧਰੀ ਚਰਨ ਸਿੰਘ ਖੇਤੀਬਾੜੀ ਯੁਨੀਵਰਸਿਟੀ ਹਿਸਾਰ,  ਡਾ: ਹਰਦੇਵ ਸਿੰਘ  ਚੀਫ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬਹੁਤ  ਬਚਤ ਹੁੰਦੀ ਹੈ ।  ਇਸ ਲਈ ਕਿਸਾਨਾਂ ਨੂੰ ਤਰ- ਵਤਰ ਤਕਨੀਕ ਰਾਹੀਂ ਵਧ ਤੋਂ ਵੱਧ ਝੋਨੇ ਦੀ ਬਿਜਾਈ ਕਰਨੀ ਚਾਹੀਦੀ ਹੈ ।       ਇਸ ਮੌਕੇ ਰਵਿੰਦਰ ਸਿੰਘ ਸੰਧੂ ਬਬਲ ਸਾਬਕਾ ਵਿਧਾਇਕ, ਡਾ:ਆਰ ਐਸ  ਬਰਾੜ ਆਈ ਸੀ ਆਰ, ਡਾ: ਐਮ ਐਸ ਭੁੱਲਰ ਮੁੱਖੀ ਐਗਰੋ ਨਾਮੀ ਵਿਭਾਗ, ਰਜਤ ਛਾਬੜਾ ਨਾਬਾਰਡ, ਡਾ: ਤਰਨਜੀਤ ਕੌਰ, ਡਾ: ਜਸਵੀਰ ਸਿੰਘ ਗਿੱਲ, ਡਾ:ਮਨਪ੍ਰੀਤ ਸਿੰਘ ਖੀਵਾ, ਡਾ: ਰਵਿੰਦਰ ਸਿੰਘ ਧਾਲੀਵਾਲ, ਅਜੇਦੀਪ ਸਿੰਘ ਸੇਖੋ, ਬਲਕਾਰ ਸਿੰਘ ਗਿੱਲ ਮੈਂਬਰ  ਬਲਾਕ  ਸੰਮਤੀ, ਦਿਲਬਾਗ ਸਿੰਘ ਗਿੱਲ ਸਾਬਕਾ ਸਰਪੰਚ, ਅਜਾਇਬ  ਸਿੰਘ  ਸਾਬਕਾ ਸਰਪੰਚ, ਸੂਬਾ ਸਿੰਘ  ਭੁੱਲਰ, ਰਾਜਬੀਰ  ਸਿੰਘ  ਨੰਬਰਦਾਰ, ਕਿਸਾਨ  ਆਗੂ ਰਾਜਰਣਬੀਰ ਸਿੰਘ ਜੰਬਰ, ਸੁਖਦੇਵ ਸਿੰਘ ਬਰਾੜ, ਯਾਦਵਿੰਦਰ ਸਿੰਘ ਬਰਾੜ ਸਰਪੰਚ ਮਾਛੀ ਬੁਗਰਾ, ਗੁਰਭੇਜ ਸਿੰਘ ਔਜਲਾ, ਮੋੜਾ ਸਿੰਘ ਸੰਧੂ, ਗੁਰਜੀਤ ਸਿੰਘ ਸੰਧੂ,  ਗੁਰਮੀਤ ਸਿੰਘ ਸਰਾਈਆਂ ਆਦਿ ਹਾਜ਼ਰ ਸਨ। ਅੰਤ ਵਿੱਚ ਰਛਪਾਲ ਸਿੰਘ ਸੰਧੂ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਕੈਪ ਵਿੱਚ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀਆਂ ਤੋਂ ਆਏ ਖੇਤੀਬਾੜੀ ਮਾਹਿਰ ਵਿਗਿਆਨੀਆਂ ,ਡਾਕਟਰਾਂ ਅਤੇ ਕਿਸਾਨਾਂ  ਦਾ ਤਹਿ ਦਿਲੋਂ ਧੰਨਵਾਦ ਕੀਤਾ । 

Today Now News

RELATED ARTICLES
- Advertisment -

POPULAR POSTS