
ਦੋਰਾਹਾ: ਦੋਰਾਹਾ ਦੇ ਪਿੰਡ ਰਾਮਪੁਰ ਵਿੱਚ ਉਸ ਵੇਲੇ ਹਲਚੱਲ ਮੱਚ ਗਈ ਜਦੋਂ ਇੰਟੈਲੀਜੈਂਸ ਟੀਮ ਨੇ ਇੱਕ ਘਰ ਅੰਦਰ ਛਾਪਾ ਮਾਰਿਆ। ਪੁਲਿਸ ਨੇ ਫਿਲਹਾਲ ਇਸ ਛਾਪੇਮਾਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਘਰ ਅੰਦਰੋਂ ਖਾਲਿਸਤਾਨ ਸਮਰਥਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਘਰ ਅੰਦਰੋਂ ਪ੍ਰਿੰਟਿੰਗ ਪ੍ਰੈੱਸ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇੰਟੈਲੀਜੈਂਸ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਘਰ ਅੰਦਰ ਰਹਿਣ ਵਾਲਾ ਨੌਜਵਾਨ ਰੈਫਰੈਂਡਮ 2020 ਨੂੰ ਲੈ ਕੇ ਸਮੱਗਰੀ ਤਿਆਰ ਕਰਦਾ ਸੀ। ਨੌਜਵਾਨ ਨੇ ਘਰ ਅੰਦਰ ਹੀ ਪ੍ਰਿੰਟਿੰਗ ਪ੍ਰੈੱਸ ਲਾਈ ਹੋਈ ਸੀ। ਘਰ ਅੰਦਰੋਂ ਰੈਫਰੈਂਡਮ 2020 ਤੇ ਖਾਲਿਸਤਾਨ ਨਾਲ ਸਬੰਧਤ ਸਮੱਗਰੀ ਮਿਲੀ ਹੈ।
ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਰੇਡ ਇੰਟੈਲੀਜੈਂਸ ਟੀਮ ਵੱਲੋਂ ਕੀਤੀ ਗਈ ਸੀ। ਹਾਲੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਇਸ ਦਾ ਸਬੰਧੀ ਵਧੇਰੇ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ।





