17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਬਲਾਤਕਾਰੀ ਸਾਧ ਰਾਮ ਰਹੀਮ ਦੀ ਹੋਵੇਗੀ ਰਿਹਾਈ?

ਬਲਾਤਕਾਰੀ ਸਾਧ ਰਾਮ ਰਹੀਮ ਦੀ ਹੋਵੇਗੀ ਰਿਹਾਈ?

ਚੰਡੀਗੜ੍ਹ:

ਲਗਾਤਾਰ ਬਹਾਨੇ ਤੇ ਬਹਾਨਾ ਬਣਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸਿਸ਼ ਕਰ ਰਿਹਾ ਡੇਰਾ ਸਿਰਸਾ ਮੁਖੀ ਅਤੇ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਜੇਲ੍ਹ ਦੇ ਅੰਦਰ ਬੰਦ ਗੁਰਮੀਤ ਰਾਮ ਰਹੀਮ ਦੀ ਕੀ ਰਿਹਾਈ ਹੋਵੇਗੀ?

ਇਹ ਸਵਾਲ ਇਸ ਵੇਲੇ ਤਾਂ ਕਰਕੇ ਉੱਠ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ (ਰਾਮ ਰਹੀਮ ਦੇ ਪੈਰੋਕਾਰ) ਦੁਆਰਾ ਪੰਜਾਬ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਜੇਲ੍ਹੋਂ ਬਾਹਰ ਕੱਢੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਇਹ ਮੰਗ ਸੋਸ਼ਲ ਮੀਡੀਆ ਤੇ ਖ਼ਾਸ ਕਰਕੇ ਉਠਾਈ ਜਾ ਰਹੀ ਹੈ।

ਭਾਵੇਂ ਹੀ ਰਾਮ ਰਹੀਮ ਦੀ ਰਿਹਾਈ ਸੰਭਵ ਨਹੀਂ ਹੈ, ਪਰ ਫਿਰ ਵੀ ਉਹਦੇ ਪੈਰੋਕਾਰ ਲਗਾਤਾਰ ਕੋਸਿਸ਼ਾਂ ਦੇ ਵਿੱਚ ਜੁਟੇ ਹੋਏ ਹਨ। ਦੱਸਣਾ ਬਣਦਾ ਹੈ ਕਿ ਰਾਮ ਰਹੀਮ ਵਾਰ-ਵਾਰ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਦੇ ਅੰਦਰੋਂ ਬਾਹਰ ਆ ਰਿਹਾ ਹੈ। 2017 ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰਾਮ ਰਹੀਮ ਘੱਟੋਂ ਘੱਟ ਤਿੰਨ-ਚਾਰ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ।

ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਰਾਮ ਰਹੀਮ ਨੇ ਆਪਣੀ ਬਿਮਾਰ ਮਾਂ ਦਾ ਹਵਾਲਾ ਦੇ ਕੇ ਜੇਲ੍ਹ ਪ੍ਰਸਾਸ਼ਨ ਦੇ ਕੋਲੋਂ ਪੈਰੋਲ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਸਾਰਾ ਵਿਚਾਰਨ ਮਗਰੋਂ ਉਹਨੂੰ 48 ਘੰਟੇ ਦੀ ਪੈਰੋਲ ਦਿੱਤੀ ਸੀ।

ਪਰ ਹੈਰਾਨੀ ਇਸ ਗੱਲ ਦੀ ਹੋਈ ਸੀ ਕਿ ਰਾਮ ਰਹੀਮ ਨੂੰ 48 ਘੰਟੇ ਵੀ ਜੇਲ੍ਹ ਤੋਂ ਬਾਹਰ ਨਹੀਂ ਰਹਿਣ ਦਿੱਤਾ ਗਿਆ ਅਤੇ ਜਿਹੜੇ ਦਿਨ ਜੇਲ੍ਹ ਦੇ ਅੰਦਰੋਂ ਬਾਹਰ ਕੱਢਿਆ ਉਸੇ ਸ਼ਾਮ ਹੀ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਗਿਆ। ਇਸ ਦਾ ਕਾਰਨ ਜੇਲ੍ਹ ਪ੍ਰਸਾਸ਼ਨ ਨੇ ਉਹਦੀ ਸੁਰੱਖਿਆ ਦੱਸਿਆ ਸੀ।

ਰਾਮ ਰਹੀਮ ਦੇ ਕੁੱਝ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗੁਰੂ ਨਿਰਦੋਸ਼ ਹੈ ਅਤੇ ਉਹਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ, ਜਦੋਂਕਿ ਅਸਲ ਸਚਾਈ ਤਾਂ ਇਹ ਹੈ ਕਿ ਰਾਮ ਰਹੀਮ ਦੇ ਵਿਰੁੱਧ ਦੋਸ਼ ਅਦਾਲਤ ਵਿੱਚ ਸਾਬਤ ਹੋ ਚੁੱਕੇ ਹਨ ਅਤੇ ਦੋਸ਼ਾਂ ਦੇ ਸਾਬਤ ਹੋਣ ਤੋਂ ਬਾਅਦ ਹੀ ਕੋਰਟ ਨੇ ਉਹਨੂੰ ਸਜ਼ਾ ਸੁਣਾਈ ਸੀ।

ਦੱਸਣਾ ਇਹ ਵੀ ਬਣਦਾ ਹੈ ਕਿ ਰਾਮ ਰਹੀਮ ਇਸ ਵੇਲੇ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਦੇ ਕਤਲ ਕੇਸ ਵਿੱਚ ਜੇਲ੍ਹ ਕੱਟ ਰਿਹਾ ਹੈ।

Today Now News

RELATED ARTICLES
- Advertisment -

POPULAR POSTS