17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਬੋਰਡਾਂ ਵਾਲਾ ਆਹ ਮਾਮਲਾ ਸੀ ਭਾਈ, * ਮੱਖਣ ਸਰਮਾ ਨੇ ਗੱਲ ਮੁਕਾਉਂਦਿਆਂ...

ਬੋਰਡਾਂ ਵਾਲਾ ਆਹ ਮਾਮਲਾ ਸੀ ਭਾਈ, * ਮੱਖਣ ਸਰਮਾ ਨੇ ਗੱਲ ਮੁਕਾਉਂਦਿਆਂ ਦਿੱਤੀ ਸਫਾਈ

ਬਰਨਾਲਾ,17 ਸਤੰਬਰ/ਕਰਨਪ੍ਰੀਤ ਧੰਦਰਾਲ /- ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਬਰਨਾਲਾ ਵਲੋਂ ਲਾਏ ਸਾਇਨ ਬੋਰਡਾਂ ਦੇ ਮਾਮਲੇ ਚ ਪਏ ਰੌਲੇ ਰੱਪੇ ਨੂੰ ਵਿਰਾਮ ਚਿੰਨ ਲਾਉਣ ਲਈ ਨਗਰ ਕੌਂਸਲ ਵਲੋਂ ਪੁਰਾਣੇ ਤੇ ਘਾਗ ਕਾਂਗਰਸੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ ਰਾਹੀਂ ਬਰਨਮਾਲਾ ਕਲੱਬ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਲੋਂ ਸਹਿਰ ਅੰਦਰ ਲਗਾਏ ਸਾਇਨ ਬੋਰਡਾਂ ਦੇ ਮਾਮਲੇ ਵਿੱਚ ਕਥਿਤ ਵੱਡਾ ਘਪਲਾ ਐਲਾਨਦਿਆਂ ਮੀਡੀਆ ਰਾਹੀਂ ਕੁੱਜ ਕੁ ਸ਼ਰਾਰਤੀ ਬੰਦੇ ਇਸਨੂੰ ਘਪਲਾ ਦੱਸ ਰਹੇ ਹਨ ਨਗਰ ਕੌਂਸਲ ਬਰਨਾਲਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ , ਉੱਥੇ ਹੀ ਨਗਰ ਕੌਂਸਲ ਤੇ ਕਾਬਜ ਧਿਰ ਕਾਂਗਰਸ ਨੂੰ ਵੀ ਇਸ ਮਾਮਲੇ ਵਿੱਚ ਫਾਲਤੂ ਘਸੀਟਿਆ ਜਾ ਰਿਹਾ ਜੋ ਸਿਰਫ ਆਪਣੇ ਆਪ ਨੂੰ ਕਾਂਗਰਸੀ ਅਖਵਾਉਂਦੇ ਇੱਕ ਦੁੱਕਾ ਬੰਦਿਆਂ ਵਲੋਂ ਮਸਲੇ ਨੂੰ ਫਾਲਤੂ ਤੂਲ ਦਿੱਤਾ ਜਾ ਰਿਹਾ ! ਉਹਨਾ ਕਿਹਾ ਇਹਨਾ ਬੋਰਡਾਂ ਸੰਬੰਧੀ 15 ਮਾਰਚ 2021 ਨੂੰ ਪ੍ਰਸਾਸਕ ਕਾਲ ਦੌਰਾਨ ਮਤਾ ਪਿਆ ਹੋਇਆ ਸੀ ਅਤੇ ਇਸ ਦੇ ਰੇਟਾਂ ਬਾਰੇ ਪ੍ਰਧਾਨ ਨਗਰ ਕੌਂਸਲ ਨੂੰ ਜਾਣਕਾਰੀ ਨਾ ਹੋਣ ਕਾਰਨ ਉਹਨਾ ਤੋਂ ਭੁਲੇਖੇ ਨਾਲ 7400 ਰੁਪਏ ਰੇਟ ਦਾ ਬਿਆਨ ਦਿੱਤਾ ਗਿਆ ਸੀ। ਪਰ ਇਹਨਾ ਬੋਰਡਾਂ ਦਾ ਰੇਟ 3600 ਰੁਪਏ ਹੀ ਹੈ ਅਤੇ ਪੂਰੇ ਸਹਿਰ ਅੰਦਰ 1000 ਬੋਰਡ ਲਾਏ ਜਾਣੇ ਹਨ। ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਕਿਸੇ ਵੀ ਡਾਕੂਮੈਂਟ ਵਿਚ ਸਾਈਨ ਬੋਰਡ ਦਾ ਰੇਟ 7400 ਰੁਪਏ ਨਹੀਂ ਲਿਖਿਆ ਹੈ। ਇਹ ਸਾਰੀਆਂ ਗੱਲਾਂ ਗਲਤ ਫੈਲਾਈ ਫੈਲਾਈਆਂ ਜਾ ਰਹੀਆਂ ਹਨ। ਆਖ਼ਰ ਮੱਖਣ ਸ਼ਰਮਾ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਗਲਤੀ ਨਾਲ ਪ੍ਰਧਾਨ ਨੇ ਸਟੇਟਮੈਂਟ ਦਿੱਤੀ ਸੀ। ਇਸ ਮੌਕੇ ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ, ਨਰਿੰਦਰ ਗਰਗ ਨੀਟਾ ਮੀਤ ਪ੍ਰਧਾਨ, ਅਸੋਕ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ, ਐਮ ਸੀ ਜੋਂਟੀ ਮਾਨ, ਕਾਕਾ ਡੇਂਟਰ, ਜਸਮੇਲ ਡਾਇਰੀ ਵਾਲਾ,ਭੁਪਿੰਦਰ ਭਿੰਦੀ ਆਪ ਤੋਂ ਪਰਮਜੀਤ ਪੱਖੋਂ ,ਖੁਸ਼ੀ ਮੁਹੰਮਦ, ਗੁਰਪ੍ਰੀਤ ਗੁਣੀ , ਅਮਨ ਸੰਘੇੜਾ,ਗੁਰਦਰਸ਼ਨ ਸਰਪੰਚ , ਜਗਰਾਜ ਪੰਡੋਰੀ, ਅਜੇ ਕੁਮਾਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS