17.4 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖ਼ਬਰ: Mistar India ਬਾਡੀ ਬਿਲਡਰ ਰਹਿ ਚੁੱਕੇ ਮਨੋਜ ਨੇ ਕੀਤੀ ਖ਼ੁਦਕੁਸ਼ੀ...

ਵੱਡੀ ਖ਼ਬਰ: Mistar India ਬਾਡੀ ਬਿਲਡਰ ਰਹਿ ਚੁੱਕੇ ਮਨੋਜ ਨੇ ਕੀਤੀ ਖ਼ੁਦਕੁਸ਼ੀ ਦੀ ਕੋਸਿਸ਼

ਮੁੰਬਈ 16 Sept ਮਿਸਟਰ ਇੰਡੀਆ ਬਾਡੀ ਬਿਲਡਰ ਰਹਿ ਚੁੱਕੇ ਮਨੋਜ ਪਾਟਿਲ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਮਨੋਜ ਪਾਟਿਲ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ। ਜਿਸ ਵਿਚ ਉਨ੍ਹਾਂ ਨੇ ਅਭਿਨੇਤਾ ਸਾਹਿਲ ਖਾਨ ‘ਤੇ ਗੰਭੀਰ ਦੋਸ਼ ਲਗਾਏ ਹਨ। ਮਨੋਜ ਪਾਟਿਲ ਇਸ ਵੇਲੇ ਕੂਪਰ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੋਜ ਪਾਟਿਲ ਨੇ ਕੁਝ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਾਣਕਾਰੀ ਅਨੁਸਾਰ ਸੌਣ ਤੋਂ ਪਹਿਲਾਂ ਮਨੋਜ ਪਾਟਿਲ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਸੁਸਾਈਡ ਨੋਟ ‘ਚ ਮਨੋਜ ਪਾਟਿਲ ਨੇ ਅਦਾਕਾਰ ਸਾਹਿਲ ਖਾਨ ‘ਤੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਨੋਜ ਦੇ ਅਨੁਸਾਰ, ਸਾਹਿਲ ਖਾਨ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਗੁੰਮਰਾਹਕੁੰਨ ਜਾਣਕਾਰੀ ਅਤੇ ਵੀਡੀਓ ਸ਼ੇਅਰ ਕੀਤੀ ਸੀ ਜੋ ਵਾਇਰਲ ਹੋ ਗਈ। ਮਨੋਜ ਨੇ ਸੁਸਾਈਡ ਨੋਟ ਵਿਚ ਕਿਹਾ ਹੈ ਕਿ ਪਰੇਸ਼ਾਨੀ ਅਤੇ ਮਾਣਹਾਨੀ ਦੇ ਕਾਰਨ ਉਹ ਖੁਦਕੁਸ਼ੀ ਦਾ ਕਦਮ ਚੁੱਕ ਰਿਹਾ ਹੈ।

ਦੋਸ਼ ਹੈ ਕਿ ਮਿਸਟਰ ਇੰਡੀਆ ਰਹੇ ਮਨੋਜ ਪਾਟਿਲ ਮਿਸਟਰ ਓਲੰਪੀਆ ਲਈ ਕੋਸ਼ਿਸ਼ ਕਰ ਰਹੇ ਸਨ। ਸਾਹਿਲ ਖਾਨ ਵੀ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦੇ ਸਨ। ਮਨੋਜ ਪਾਟਿਲ ਨੇ ਦੋਸ਼ ਲਾਇਆ ਕਿ ਇਸੇ ਕਾਰਨ ਸਾਹਿਲ ਖਾਨ ਲਗਾਤਾਰ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਤੋਂ ਇਲਾਵਾ ਦੋਵਾਂ ਵਿਚਾਲੇ ਕਾਰੋਬਾਰ ਨੂੰ ਲੈ ਕੇ ਝਗੜਾ ਵੀ ਹੋਇਆ ਸੀ। ਇਸ ਦੌਰਾਨ ਮਨੋਜ ਪਾਟਿਲ ਦੇ ਪਰਿਵਾਰ ਨੇ ਓਸ਼ੀਵਾਰਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਨੋਜ ਪਾਟਿਲ ਦਾ ਪਰਿਵਾਰ ਦੁਪਹਿਰ ਨੂੰ ਮਨਸੇ ਪ੍ਰਧਾਨ ਰਾਜ ਠਾਕਰੇ ਨੂੰ ਮਿਲੇਗਾ ਅਤੇ ਮਦਦ ਦੀ ਅਪੀਲ ਕਰੇਗਾ।

Today Now News

RELATED ARTICLES
- Advertisment -

POPULAR POSTS