
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) ਬਰੀਵਾਲਾ ਵਿਖੇ ਆਰ.ਐੱਮ.ਪੀ ਅਤੇ ਰਮਨਕੁਮਾਰਮੁੱਖਅਫ਼ਸਰ ਥਾਣਾ ਬਰੀਵਾਲਾ ਦੇ ਸਹਿਯੋਗ ਨਾਲ ਮੀਟਿੰਗ ਦੌਰਾਨ ਆਰ ਐਮ ਪੀ ਡਾਕਟਰਾਂ ਨਾਲ ਨਸ਼ਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਕੋਈ ਵੀ ਮੈਡੀਕਲ ਨਸ਼ੇ ਲੈਣ ਵਾਸਤੇ ਆਉਂਦਾ ਹੈ ਤਾਂ ਤੁਸੀਂ ਉਸ ਦੀ ਜਾਣਕਾਰੀ ਸਾਨੂੰ ਦਿਓ ਅਸੀਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ । ਇਸ ਸਮੇਂ ਥਾਣਾ ਬਰੀਵਾਲਾ ਦੇ ਮੁੱਖ ਅਫਸਰ ਰਮਨ ਕੁਮਾਰ ਨੇ ਦੱਸਿਆ ਕਿ ਸਾਡੀ ਵੱਲੋਂ ਆਰ ਐੱਮ ਪੀ ਡਾਕਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਰਤੋਂ ਕਰਨ ਤੋਂ ਬਾਅਦ ਸਰਿੰਜਾਂ ਨੂੰ ਨਸਟ ਕੀਤਾ ਜਾਵੇ ਤਾਂ ਬਾਅਦ ਵਿੱਚ ਨਸ਼ੇੜੀ ਉਸ ਦੀ ਵਰਤੋਂ ਨਾ ਕਰ ਸਕਣ। ਕੁੱਝ ਨਸ਼ੇੜੀ ਵਰਤੋਂ ਕੀਤੀ ਹੋਈ ਸਰਿੰਜ ਨਾਲ਼ ਨਸ਼ੇ ਦਾ ਸੇਵਨ ਕਰਦੇ ਹਨ ਜਿਸ ਨਾਲ ਕਾਲੇ ਪੀਲੀਏ ਅਤੇ ਐਚ ਆਈ ਵੀ (ਏਡਜ਼) ਦਾ ਖ਼ਤਰਾ ਪੈਦਾ ਹੁੰਦਾ ਹੈ। ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਸਰਿੰਜ ਨਾ ਦਿੱਤੀ ਜਾਵੇ ਇਹ ਇਸ ਸਮੇਂ ਉਨ੍ਹਾਂ ਵੱਲੋਂ ਆਰ ਐਮ ਪੀ ਡਾਕਟਰਾਂ ਨੂੰ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਆਰ ਐਮ ਪੀ ਡਾਕਟਰਾਂ ਵੱਲੋਂ ਵੀ ਥਾਣਾ ਬਰੀਵਾਲਾ ਦੇ ਮੁੱਖ ਅਫਸਰ ਰਮਨ ਕੁਮਾਰ ਅਤੇ ਪੁਲਿਸ ਪਾਰਟੀ ਨੂੰ ਨਸ਼ਿਆਂ ਨੂੰ ਰੋਕਣ ਸਬੰਧੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਆਰ ਐੱਮ ਪੀ ਡਾਕਟਰਾਂ ਵੱਲੋਂ ਥਾਣਾ ਬਰੀਵਾਲਾ ਦੇ ਮੁੱਖ ਅਫਸਰ ਰਮਨ ਕੁਮਾਰ ਨੂੰ ਥਾਣਾ ਬਰੀਵਾਲਾ ਵਿਖੇ ਚੰਗੀਆਂ ਸੇਵਾਵਾਂ ਨਿਭਾਉਣ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਥਾਣਾ ਬਰੀਵਾਲਾ ਦੇ ਮੁੱਖ ਅਫਸਰ ਰਮਨ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਰੋਕਥਾਮ ਸੰਬੰਧੀ ਵੱਖ ਵੱਖ ਪਿੰਡਾਂ ਦੇ ਵਿੱਚ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ।






