
ਨਵੀਂ ਦਿੱਲੀ , 15 ਸਤੰਬਰ -ਦਿੱਲੀ ਦੀ ਅਦਾਲਤ ਨੇ ਬਾਲੀਵੁੱਡ ਗਾਇਕ-ਅਭਿਨੇਤਾ ‘ਯੋ-ਯੋ ਹਨੀ ਸਿੰਘ’ (ਹਿਰਦੇਸ਼ ਸਿੰਘ) ਨੂੰ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਦੁਆਰਾ ਦਾਇਰ ਤਾਜ਼ਾ ਅਰਜ਼ੀ ‘ਤੇ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਜਾਂ ਉਨ੍ਹਾਂ ਦੀਆਂ ਕੰਪਨੀਆਂ ਦੀ ਮਲਕੀਅਤ ਅਤੇ ਚੱਲ ਸੰਪਤੀ ’ਤੇ ਤੀਜੀ ਧਿਰ ਦੇ ਅਧਿਕਾਰ ਬਣਾਉਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ।




