
ਲੁਧਿਆਣਾ ,15 ਸਤੰਬਰ (Pawan Saini )- ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਹੋਈ ਲੜਾਈ ਵਿਚ ਤਿੰਨ ਬੰਦੀ ਜ਼ਖ਼ਮੀ ਹੋ ਗਏ ਹਨ । ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਬੰਦੀਆਂ ਵਿਚ ਲਖਨ ,ਅੰਕਿਤ ਅਤੇ ਰਾਜਾ ਬਜਾਜ ਸ਼ਾਮਿਲ ਹਨ । ਘਟਨਾ ਅੱਜ ਦੇਰ ਸ਼ਾਮ ਦੀ ਦੱਸੀ ਜਾਂਦੀ ਹੈ । ਸੂਚਨਾ ਮਿਲਦਿਆਂ ਪੁਲਿਸ ਅਤੇ ਜੇਲ੍ਹ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ । ਬੰਦੀਆ ਦੇ ਦੋ ਗਰੁੱਪਾਂ ਵਿਚਾਲੇ ਪਥਰਾਅ ਹੋਣ ਦੀ ਵੀ ਸੂਚਨਾ ਹੈ।




