
ਬਰਨਾਲਾ 14. ਸਤੰਬਰ /ਕਰਨਪ੍ਰੀਤ ਧੰਦਰਾਲ
ਬਰਨਾਲਾ ਚ ਆਏ ਦਿਨ ਲੁਟੇਰਿਆਂ ਦੇ ਹੋਂਸਲੇ ਐਨੇ ਬੁਲੰਦ ਹਨ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਮਹਿਜ 3 ਕੁ ਦਿਨ ਪਹਿਲਾਂ ਅਨਾਜ ਮੰਡੀ ਵਿੱਚ ਦੁਕਾਨ ਕਰਦੇ ਵਪਾਰੀ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਖਮੀ ਕਰਨ ਦੇ ਹਮਲੇ ਮਾਮਲੇ ਨੂੰ ਸੁਲਝਾ ਨਹੀਂ ਸਕੀ ਕਿ 24 ਘੰਟੇ ਭੀੜ ਵਾਲੇ ਨਗਰ ਕੌਂਸਲ ਦਫ਼ਤਰ ਦੇ ਪਿੱਛੇ ਲੁਟੇਰਿਆਂ ਨੇ ਮਹਿਲਾ ਕੌਂਸਲਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨਸ਼ੀਲੀ ਚੀਜ਼ ਸੁਘਾ ਕੇ ਮਹਿਲਾ ਕੌਂਸਲਰ ਦੇ ਕੰਨਾਂ ਨੂੰ ਪਾੜਦਿਆਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਫੜਨ ਲਈ ਸਖਤ ਕਦਮ ਚੁੱਕੇ ਜਾਣ। ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਕੌਂਸਲਰ ਪਰਮਜੀਤ ਕੌਰ ਰੁਪਾਣਾ ਦੇ ਪਤੀ ਸਾਬਕਾ ਕੌਂਸਲਰ ਸੁਖਪਾਲ ਸਿੰਘ ਰੁਪਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਘਰ ਵਿੱਚ ਇਕੱਲੀ ਸੀ ਅਤੇ ਆਮ ਵਾਂਗ ਵਰਾਂਡੇ ਵਿੱਚ ਬੈਠੀ ਮਸ਼ੀਨ ਨਾਲ ਸਿਲਾਈ ਕਰ ਰਹੀ ਸੀ। ਜਦੋਂ ਇਹ ਘਟਨਾ ਹੋਈ। ਓਦੋਂ ਓਹ ਘਰ ਨਹੀਂ ਸੀ। ਜਦੋਂ ਉਸਨੇ ਜਾ ਕੇ ਵੇਖਿਆ, ਉਸਦੇ ਕੰਨਾਂ ਤੋਂ ਖੂਨ ਵਗ ਰਿਹਾ ਸੀ। ਕੰਨਾਂ ਤੋਂ ਮੁੰਦਰੀਆਂ ਗਾਇਬ ਸਨ ਅਤੇ ਉਸਦੀ ਪਤਨੀ ਵੀ ਬੇਹੋਸ਼ ਸੀ। ਜਿਸਦੇ ਬਾਅਦ ਉਹ ਉਸਨੂੰ ਸਿਵਲ ਹਸਪਤਾਲ ਬਰਨਾਲਾ ਲੈ ਆਏ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਲੁੱਟਣ ਵਾਲੇ ਲੁਟੇਰਿਆਂ ਨੇ ਤੇ ਨਹੀਂ ਕਿ ਸੁੰਗਾਇਆ ਓਹ ਬੇਹੋਸ਼ ਨਸ਼ੇ ਸਨ। ਉਹ ਅਜੇ ਤੱਕ ਹੋਸ਼ ਵਿੱਚ ਨਹੀਂ ਆਇਆ ਹੈ। ਇਸ ਸਬੰਧ ਵਿੱਚ ਡੀਐਸਪੀ ਸਿਟੀ ਲਖਬੀਰ ਸਿੰਘ ਟੀਵਾਨਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।




