17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਆਹਾਂ ਤੇ ਟੈਕਸ (ਜੀਐਸਟੀ) ਦੇ ਕਾਰਨ ਨਵੰਬਰ ਵਿੱਚ ਸ਼ੁਰੂ ਹੋਣ ਵਾਲਾ ਵਿਆਹ...

ਵਿਆਹਾਂ ਤੇ ਟੈਕਸ (ਜੀਐਸਟੀ) ਦੇ ਕਾਰਨ ਨਵੰਬਰ ਵਿੱਚ ਸ਼ੁਰੂ ਹੋਣ ਵਾਲਾ ਵਿਆਹ ਸੀਜ਼ਨ ਹੋਵੇਗਾ ਪ੍ਰਭਾਵਿਤ

ਬਰਨਾਲਾ 14. ਸਤੰਬਰ /-ਕਰਨਪ੍ਰੀਤ ਧੰਦਰਾਲ / ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਕੀਤੇ ਐਲਾਣ ਤਹਿਤ ਅਤੇ -ਇੰਡਸਟਰੀ ਚੈਂਬਰ ਐਸੋਚੈਮ ਦੇ ਇੱਕ ਅਧਿਐਨ ਦੇ ਅਨੁਸਾਰ, ਵਿਆਹ ਦੀਆਂ ਸੇਵਾਵਾਂ ਜਿਵੇਂ ਗੋਲ੍ਡ ਸੋਨਾ ਖਰੀਦਦਾਰੀ ਮੈਰਿਜ ਹਾਲ ਬੁਕਿੰਗ, ਟੈਂਟ ਬੁਕਿੰਗ, ਕਨਫੈਕਸ਼ਨਰੀ ਸੇਵਾਵਾਂ ਅਤੇ ਫੋਟੋਗ੍ਰਾਫੀ ਖਾਸ ਤੌਰ ਤੇ ਪ੍ਰਭਾਵਤ ਹੋਣਗੀਆਂ।

ਪੰਜਾਬ ਫੋਟੋਗਰਾਫੀ ਐਸੋਸਿਸ਼ਨ ਦੇ ਜਿਲ੍ਹਾ ਪ੍ਰਧਾਨ ਰਣਜੀਤ ਅਨਮੋਲ ਅਨੁਸਾਰ ਲਾਗੂ ਕੀਤੀ ਜਾਂ ਰਹੀ ਜੀ. ਐਸ.ਟੀ ਆਗਾਮੀ ਵਿਆਹ ਦੇ ਮੌਸਮ ਨੂੰ ਪ੍ਰਭਾਵਤ ਕਰੇਗੀ ਕਿਉਂਕਿ ਲੋਕਾਂ ਨੂੰ ਗਹਿਣੇ ਅਤੇ ਕੱਪੜੇ ਖਰੀਦਣ, ਸੈਲੂਨ ਅਤੇ ਬਿਊਟੀ ਪਾਰਲਰ, ਫੋਟੋਗ੍ਰਾਫੀ, ਇੱਥੋਂ ਤੱਕ ਕਿ ਹੋਟਲਾਂ/ਮੈਰਿਜ ਪੈਲੇਸਾਂ, ਕੋਰੀਅਰ ਅਤੇ ਹੋਰ ਸੰਬੰਧਤ ਸੇਵਾਵਾਂ ਨੂੰ ਕਿਰਾਏ ‘ਤੇ ਲੈਣ ਲਈ ਵਧੇਰੇ ਖਰਚ ਕਰਨਾ ਪਏਗਾ।ਇਹ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਕਿ ਜੀਐਸਟੀ ਦੇ ਕਾਰਨ ਬਹੁਤ ਸਾਰੀਆਂ ਵਿਆਹ ਸੇਵਾਵਾਂ ਜਿਵੇਂ ਕਿ ਖਰੀਦਦਾਰੀ, ਟੈਂਟ ਬੁਕਿੰਗ, ਭੋਜਨ ਸੇਵਾਵਾਂ ਆਦਿ ਦੀ ਔਸਤ ਕੀਮਤ ਜ਼ਿਆਦਾ ਹੋਵੇਗੀ।
ਸਰਾਫ਼ਾ ਬਾਜ਼ਾਰ ਯੂਨੀਅਨ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਲਾਡੀ ਨੇਂ ਕਿਹਾ ਕਿ ਸੋਨੇ ਅਤੇ ਹੀਰੇ ਦੇ ਗਹਿਣਿਆਂ ‘ਤੇ ਟੈਕਸ 1.6 ਫੀਸਦੀ ਤੋਂ ਵਧ ਕੇ 3 ਫੀਸਦੀ ਹੋ ਗਿਆ ਹੈ। ਪੰਜ ਸਿਤਾਰਾ ਹੋਟਲ ਦੀ ਬੁਕਿੰਗ ਲਈ ਜੀ.ਐਸ.ਟੀ ਦੇ ਰੂਪ ਵਿੱਚ 28 ਪ੍ਰਤੀਸ਼ਤ ਵਾਧੂ ਖਰਚ ਆਵੇਗਾ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੇਵਾਵਾਂ ‘ਤੇ ਜੀਐਸਟੀ ਦੀ ਦਰ 18 ਤੋਂ 28 ਪ੍ਰਤੀਸ਼ਤ ਤੱਕ ਹੈ।ਜੀਐਸਟੀ ਤੋਂ ਪਹਿਲਾਂ, ਵਿਆਹ ਸੇਵਾ ਦੇ ਬਹੁਤੇ ਕਾਰੋਬਾਰ ਜਿਵੇਂ ਕਿ ਟੈਂਟ ਸੇਵਾਵਾਂ, ਕਨਫੈਕਸ਼ਨਰੀ ਬੁਕਿੰਗ, ਆਦਿ, ਗੈਰ ਰਜਿਸਟਰਡ ਬਿੱਲਾਂ ਦੀ ਵਰਤੋਂ ਕਰ ਰਹੇ ਸਨ ਜਿਨ੍ਹਾਂ ‘ਤੇ ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ।

Today Now News

RELATED ARTICLES
- Advertisment -

POPULAR POSTS