17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਫ਼ਗਾਨਿਸਤਾਨ ਦੇ ਲਈ ਅਮਰੀਕਾ ਨੇ ਫਿਰ ਕੀਤਾ 64 ਮਿਲੀਅਨ ਡਾਲਰ ਮਦਦ ਦੇਣ...

ਅਫ਼ਗਾਨਿਸਤਾਨ ਦੇ ਲਈ ਅਮਰੀਕਾ ਨੇ ਫਿਰ ਕੀਤਾ 64 ਮਿਲੀਅਨ ਡਾਲਰ ਮਦਦ ਦੇਣ ਦਾ ਐਲਾਨ

ਵਾਸ਼ਿੰਗਟਨ –

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਅਤੇ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਅਮਰੀਕਾ ਨੇ ਸੋਮਵਾਰ ਨੂੰ ਅਹਿਮ ਫੈਸਲਾ ਲਿਆ ਹੈ।

ਅਮਰੀਕਾ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ। ਉਹ ਅਫਗਾਨਿਸਤਾਨ ਦੀ ਜਨਤਾ ਲਈ ਤਕਰੀਬਨ 64 ਮਿਲੀਅਨ ਡਾਲਰ ਦੀ ਮਦਦ ਕਰਨ ਜਾ ਰਿਹਾ ਹੈ।

ਮੀਡੀਆ ਹਾਊਸ ਟੋਲੋ ਨਿਊਜ਼ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ (ਯੂਨਾਈਟੇਡ ਨੇਸ਼ਨ) ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸਨ- ਗ੍ਰੀਨਫੀਲਡ ਨੇ ਆਰਥਿਕ ਸਹਾਇਤਾ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਦੱਸਿਆ ਹੈ।

ਉਨ੍ਹਾਂ ਨੇ ਯੂ.ਐੱਨ. ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਥਿਤੀ ਗੰਭੀਰ ਹੈ।

ਅਜਿਹੇ ਵਿੱਚ ਅਮਰੀਕਾ ਨੇ ਨਵੀਂ ਮਨੁੱਖੀ ਸਹਾਇਤਾ ਦੇ ਰੂਪ ਵਿੱਚ 64 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਜ਼ਮੀਨੀ ਸਥਿਤੀ ਬਾਰੇ ਅਤੇ ਮੁਲਾਂਕਣ ਕਰਨ ਤੋਂ ਬਾਅਦ ਭਵਿੱਖ ਵਿੱਚ ਹੋਰ ਜ਼ਿਆਦਾ ਰਾਸ਼ੀ ਦਿੱਤੇ ਜਾਣ ‘ਤੇ ਵੀ ਵਿਚਾਰ ਹੋਵੇਗਾ।

Today Now News

RELATED ARTICLES
- Advertisment -

POPULAR POSTS