
(Jeevan Shanti Scheme)
LIC ਦੀ ਜੀਵਨ ਸ਼ਾਂਤੀ ਸਕੀਮ ਰਿਟਾਇਰਮੈਂਟ ਤੋਂ ਬਾਅਦ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫਾਇਦੇਮੰਦ ਸਕੀਮ ਹੈ। ਇਸ ਵਿਚ ਪੈਨਸ਼ਨ ਦੇ ਦੋ ਬਦਲ ਮਿਲਦੇ ਹਨ ਜਿਸ ਵਿਚ ਪਹਿਲਾ ਇਮੀਡਿਏਟ ਐਨੁਅਟੀ ਤੇ ਦੂਸਰਾ ਡਿਫਰਡ ਐਨੁਅਟੀ ਹੈ। ਇਸ ਸਕੀਮ ‘ਚ ਭਵਿੱਖ ਨੂੰ ਸੁਰੱਖਿਅਤ ਬਣਾਉਣ ਤੇ ਸੇਵਾਮੁਕਤੀ ਤੋਂ ਬਾਅਦ ਪੈਸਿਆਂ ਦੀ ਘਾਟ ਪੂਰੀ ਕਰਨ ਲਈ ਹਰ ਮਹੀਨੇ ਇਕ ਤੈਅ ਰਕਮ ਮਿਲਦੀ ਹੈ।
LIC ਦੀ ਜੀਵਨ ਸ਼ਾਂਤੀ ਸਕੀਮ ਇਕ ਨਾਨ ਲਿੰਕਡ ਪਲਾਨ ਹੈ। ਇਸ ਵਿਚ ਤੁਸੀਂ ਇਕਮੁਸ਼ਤ ਰਕਮ ਜਮ੍ਹਾਂ ਕਰ ਕੇ ਯਾਨੀ ਮਹਿਜ਼ ਇਕ ਵਾਰ ਨਿਵੇਸ਼ ਕਰ ਕੇ ਹਰ ਮਹੀਨੇ ਪੈਨਸ਼ਨ ਪਾ ਸਕਦੇ ਹੋ। ਯੋਜਨਾ ਤਹਿਤ ਪੈਨਸ਼ਨ ਸਹੂਲਤ ਤੁਸੀਂ ਤੁਰੰਤ ਜਾਂ ਬਾਅਦ ਵਿਚ ਲੈ ਸਕਦੇ ਹੋ ਜੋ ਲੋਕ ਬਾਅਦ ਵਿਚ ਪੈਨਸ਼ਨ ਲੈਣੀ ਚਾਹੁੰਦੇ ਹੋਣ ਇਸ ਵਿਚ ਉਨ੍ਹਾਂ ਨੂੰ ਵੀ 5, 10, 15 ਜਾਂ 20 ਸਾਲ ਬਾਅਦ ਦਾ ਬਦਲ ਮਿਲਦਾ ਹੈ।
ਸਕੀਮ ਦੇ ਫਾਇਦੇ
ਐੱਲਆਈਸੀ ਦੀ ਇਸ ਸਕੀਮ ‘ਚ Death Benefit ਮਿਲਦਾ ਹੈ ਜਿਸ ਕਾਰਨ ਨਿਵੇਸ਼ਕ ਦੀ ਮੌਤ ‘ਤੇ ਉਸ ਦੇ ਪਰਿਵਾਰ ਤੇ ਨੌਮਿਨੀ ਨੂੰ ਪੈਨਸ਼ਨ ਸਮੇਤ ਹੋਰ ਕਈ ਲਾਭ ਦਿੱਤੇ ਜਾਂਦੇ ਹਨ।
ਇਸ ਯੋਜਨਾ ਵਿਚ ਤੁਹਾਨੂੰ 2 ਬਦਲ ਮਿਲਣਗੇ, ਪਹਿਲਾ ਇਮੀਡਿਏਟ ਐਨੁਅਟੀ ਤੇ ਦੂਸਰਾ ਡਿਫਰਡ ਐਨੁਅਟੀ। ਇਮੀਡਿਏਟ ਐਨੁਅਟੀ ‘ਚ ਨਿਵੇਸ਼ਕ ਨੂੰ ਭੁਗਤਾਨ ਤੁਰੰਤ ਮਿਲਣ ਲੱਗਦਾ ਹੈ, ਉੱਥੇ ਹੀ ਡਿਫਰਡ ਐਨੁਅਟੀ ‘ਚ ਤੁਸੀਂ ਇਕ ਸਿੰਗਲ ਪ੍ਰੀਮੀਅਮ ਦਾ ਭੁਗਤਾਨ ਕਰ ਕੇ ਯੋਜਨਾ ‘ਚ ਨਿਵੇਸ਼ ਕਰਦੇ ਹੋ ਤਾਂ ਕੁਝ ਨਿਸ਼ਚਤ ਸਾਲਾਂ ਬਾਅਦ ਭੁਗਤਾਨ ਪ੍ਰਾਪਤ ਕਰ ਸਕਦੇ ਹੋ।
ਘੱਟੋ-ਘੱਟ ਡੇਢ ਲੱਖ ਰੁਪਏ ਦਾ ਨਿਵੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਇਸ ਵਿਚ ਨਿਵੇਸ਼ ਕਰਨ ਦੀ ਕੋਈ ਵੱਧ ਤੋਂ ਵੱਧ ਹੱਦ ਨਹੀਂ ਹੈ।
ਕਿਵੇਂ ਹੈ ਫਾਇਦੇਮੰਦ ਸੌਦਾ
LIC ਦੀ ਇਸ ਪਾਲਿਸੀ ‘ਚ ਜੇਕਰ ਕੋਈ ਵਿਅਕਤੀ 30 ਜਾਂ 35 ਸਾਲ ‘ਚ ਇਕਮੁਸ਼ਤ 25 ਲੱਖ ਰੁਪਏ ਨਿਵੇਸ਼ ਕਰਦਾ ਹੈ ਤੇ 20 ਸਾਲ ਬਾਅਦ ਪੈਨਸ਼ਨ ਪਾਉਣੀ ਚਾਹੁੰਦਾ ਹੈ ਤਾਂ ਕਰੀਬ 21.6 ਫ਼ੀਸਦ ਸਾਲਾਨਾ ਵਿਆਜ ਦੇ ਹਿਸਾਬ ਨਾਲ ਪੈਨਸ਼ਨ ਮਿਲੇਗੀ। ਲਿਹਾਜ਼ਾ ਹਰ ਸਾਲ 1.05 ਲੱਖ ਰੁਪਏ ਮਿਲਣਗੇ। ਜੇਕਰ ਇਸ ਰਕਮ ਨੂੰ ਤੁਸੀਂ ਮੰਥਲੀ ਲੋਨ ਲੈਣਾ ਚੁਹੰਦੇ ਹੋ ਤਾਂ ਇਹ ਕਰੀਬ 9 ਹਜ਼ਾਰ ਰੁਪਏ ਬਣਨਗੇ। ਚੰਗੀ ਗੱਲ ਇਹ ਹੈ ਕਿ ਇਹ ਪੈਨਸ਼ਨ ਰਕਮ ਤੁਹਾਨੂੰ ਤਾਉਮਰ ਮਿਲਦੀ ਰਹੇਗੀ।






