
ਮੋਹਾਲੀ:
ਭਾਰਤ ਦੇ ਨਿਸ਼ਾਨੇਬਾਜ਼ 28 ਸਾਲਾ ਨਮਨਵੀਰ ਸਿੰਘ ਬਰਾੜ ਨੇ ਸੋਮਵਾਰ ਸਵੇਰੇ ਆਪਣੇ ਸੈਕਟਰ-71 ਸਥਿਤ ਘਰ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ।
ਟ੍ਰੈਪ ਸ਼ੂਟਰ ਬਰਾੜ ਇਸ ਸਾਲ ਮਾਰਚ ਵਿੱਚ ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਘੱਟੋ ਘੱਟ ਯੋਗਤਾ ਅੰਕ (ਐਮਕਿਊਐਸ) ਸ਼੍ਰੇਣੀ ਵਿੱਚ ਚੌਥੇ ਸਥਾਨ ‘ਤੇ ਰਿਹਾ ਸੀ।
2015 ਵਿੱਚ, ਉਸਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਡਬਲ-ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।






