17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ 'ਚ ਪਾਕਿਸਤਾਨ ਦੇ ਵੱਡੇ ਜਸੂਸੀ ਨੈੱਟਵਰਕ ਦਾ ਪਰਦਾਫਾਸ਼

ਪੰਜਾਬ ‘ਚ ਪਾਕਿਸਤਾਨ ਦੇ ਵੱਡੇ ਜਸੂਸੀ ਨੈੱਟਵਰਕ ਦਾ ਪਰਦਾਫਾਸ਼

ਲੁਧਿਆਣਾ (Pawan Saini) ਲੁਧਿਆਣਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ ਵੱਲੋਂ ਲੁਧਿਆਣਾ ਦੇ ਇੱਕ ਏਜੰਟ ਰਾਹੀਂ ਕੀਤੀ ਜਾ ਰਹੀ ਜਾਸੂਸੀ ਦਾ ਭਾਂਡਾਫੋੜ ਕੀਤਾ ਹੈ। ਜਿਸ ਬਾਰੇ ਲੁਧਿਆਣਾ ਪੁਲਿਸ ਨੇ ਏਅਰ ਫੋਰਸ ਇੰਟੈਲੀਜੈਂਸ ਯੂਨਿਟ, ਜੋਧਪੁਰ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਥਾਣਾ ਡਵੀਜਨ ਨੰ. 6 ਵਿੱਚ ਕੇਸ ਦਰਜ ਕੀਤਾ ਹੈ। ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਸਵਿੰਦਰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵ (ਪੀਆਈਓ) ਦੇ ਸੰਪਰਕ ‘ਚ ਸੀ, ਜਿਸ ਨੇ ਖੁਦ ਨੂੰ ਬਠਿੰਡਾ ਦੇ ਜਸਲੀਨ ਬਰਾੜ ਵਜੋਂ ਦੱਸਿਆ ਸੀ।

ਆਪਰੇਟਿਵ ਜਸਵਿੰਦਰ ਸਿੰਘ ਵੱਲੋਂ ਮੁਹੱਈਆ ਕਰਵਾਏ ਓਟੀਪੀ ਦੇ ਆਧਾਰ ‘ਤੇ ਵ੍ਹਟਸਐਪ ਨੰਬਰ ਦਾ ਇਸਤੇਮਾਲ ਕਰਦੀ ਸੀ, ਤਾਂ ਜੋ ਉਹ ਫੌਜ ਦੇ ਅਫਸਰਾਂ ਨੂੰ ਹਨੀਟ੍ਰੈਪ ‘ਚ ਫਸਾ ਸਕੇ। ਵ੍ਹੱਟਸਐਪ ਚੈਟ ਰਾਹੀਂ 7 ਡਿਫੈਂਸ ਮੁਲਾਜ਼ਮਾਂ ਅਤੇ ਪੀਆਈਓ ਵਿਚਾਲੇ ਸੰਪਰਕ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਬਾਰੇ ਤਹਿਕੀਕਾਤ ਜਾਰੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪੀਆਈਓ ਡਿਫੈਂਸ ਮੁਲਾਜ਼ਮਾਂ ਦੇ ਦੋ ਵ੍ਹੱਟਸਐਪ ਗਰੁੱਪਾਂ “ਵੈਸਟਨ ਕਮਾਂਡ ਮਿਊਚਲ ਪੋਸਟਿੰਗ” ਅਤੇ “ਐਮਈਐਸ ਇਨਫਰਮੇਸ਼ਨ ਅਪਡੇਟ” ਵਿੱਚ ਸ਼ਾਮਿਲ ਹੋਣ ‘ਚ ਸਫਲ ਹੋ ਗਏ ਸੀ। ਜੋਕਿ ਇਸ ਗਰੁੱਪ ਦੇ ਮੈਂਬਰ ਹੋਣ ਵਜੋਂ ਇਨ੍ਹਾਂ ਚੈਟਾਂ ਨੂੰ ਦੇਖ ਰਹੀ ਸੀ ਅਤੇ ਸੋਸ਼ਲ ਇੰਜੀਨੀਅਰਿੰਗ ਰਾਹੀਂ ਨਵੇਂ ਅਫਸਰਾਂ ਨੂੰ ਹਨੀਟ੍ਰੈਪ ‘ਚ ਫਸਾ ਸਕਦੀ ਸੀ।

ਇਹ ਵੀ ਖੁਲਾਸਾ ਹੋਇਆ ਹੈ ਕਿ ਜਸਵਿੰਦਰ ਸਿੰਘ ਪੀਆਈਓ ਤੋਂ ਆਈਸੀਆਈਸੀਆਈ ਬੈਂਕ ਦੇ ਅਕਾਊਂਟ ‘ਚ ਫੋਨ ਪੇ ਰਾਹੀਂ 10,000 ਰੁਪਏ ਪ੍ਰਾਪਤ ਕੀਤੇ ਸਨ ਅਤੇ ਪੀਆਈਓ ਦੇ ਕਹਿਣ ‘ਤੇ ਉਸ ਨੇ ਇਹ ਰਾਸ਼ੀ ਪੁਣੇ, ਮਹਾਰਾਸ਼ਟਰ ਨਾਲ ਸਬੰਧਤ ਇੱਕ ਐੱਸਬੀਆਈ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਸੀ। ਕੁਝ ਆਡੀਓ ਸੰਦੇਸ਼ ਵੀ ਪ੍ਰਾਪਤ ਹੋਏ ਹਨ, ਜਿਸ ਰਾਹੀਂ ਪਤਾ ਚੱਲਦਾ ਹੈ ਕਿ ਪੀਆਈਓ ਉਸ ਨੂੰ ਜੈਪੁਰ ਬੱਸ ਸਟੈਂਡ ਜਾਣ ਅਤੇ ਉਥੋਂ ਸੀਡੀ ਪ੍ਰਾਪਤ ਕਰਨ ਲਈ ਕਹਿ ਰਹੀ ਸੀ, ਜਿਸ ਦੀ ਜਾਂਚ ਜਾਰੀ ਹੈ।

ਇਸ ਤੋਂ ਇਲਾਵਾ ਜਸਵਿੰਦਰ ਸਿੰਘ ਨੇ ਪੀਆਈਓ ਨੂੰ ਤਿੰਨ ਨੰਬਰ ਵ੍ਹੱਟਸਐਪ ਦੇ ਇਸਤੇਮਾਲ ਲਈ ਦਿੱਤੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਆਦੇਸ਼ਾਂ ‘ਤੇ ਸੀਆਈਏ-3 ਲੁਧਿਆਣਾ ਅਤੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀ ਟੀਮ ਨੇ ਇਸ ਸੰਬੰਧ ‘ਚ ਲੁਧਿਆਣਾ ਦੇ ਪੁਲਿਸ ਥਾਣਾ ਮਲੌਦ, ਅਧੀਨ ਪਿੰਡ ਉੱਚੀ ਦਾਉਦ ਦੇ ਜਸਵਿੰਦਰ ਸਿੰਘ ਨੂੰ ਹਿਰਾਸਤ ‘ਚ ਲਿਆ ਹੈ। ਜਿਹੜਾ ਮਲੇਰਕੋਟਲਾ ਵਿੱਚ ਫੈਕਟਰੀ ‘ਚ ਕੰਮ ਕਰਦਾ ਸੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹੈ।

Today Now News

RELATED ARTICLES
- Advertisment -

POPULAR POSTS