17.1 C
Chandigarh

TODAY NOW NEWS

Thursday, March 19, 2026
HomePOLITICSਅੱਜਕਲ ਹਰ ਇਨਸਾਨ ਵੱਧ ਤੋਂ ਵੱਧ ਪੈਸੇ ਕਮਾਉਣ ਅਤੇ ਜੋੜਨ ਵੱਲ ਵੇਖਦਾ...

ਅੱਜਕਲ ਹਰ ਇਨਸਾਨ ਵੱਧ ਤੋਂ ਵੱਧ ਪੈਸੇ ਕਮਾਉਣ ਅਤੇ ਜੋੜਨ ਵੱਲ ਵੇਖਦਾ ਹੈ ਕਿਉਂਕਿ ਜੇਕਰ ਪੈਸੇ ਹਨ ਤਾਂ ਹੀ ਭਵਿੱਖ ਸੁਰੱਖਿਅਤ ਹੁੰਦਾ

ਅੱਜਕਲ ਹਰ ਇਨਸਾਨ ਵੱਧ ਤੋਂ ਵੱਧ ਪੈਸੇ ਕਮਾਉਣ ਅਤੇ ਜੋੜਨ ਵੱਲ ਵੇਖਦਾ ਹੈ ਕਿਉਂਕਿ ਜੇਕਰ ਪੈਸੇ ਹਨ ਤਾਂ ਹੀ ਭਵਿੱਖ ਸੁਰੱਖਿਅਤ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀ ਯੋਜਨਾ ਦੱਸਾਂਗੇ, ਜਿਸ ਰਾਹੀਂ ਤੁਸੀ 1 ਰੁਪਏ ਵਿੱਚ ਹੀ 15 ਲੱਖ ਰੁਪਏ ਤੱਕ ਆਪਣੇ ਭਵਿੱਖ ਲਈ ਜੋੜ ਸਕਦੇ ਹੋ। ‘ਸੁਕੰਨਿਆ ਸਮ੍ਰਿਧੀ’ (Sukanya Samriddhi Yojana) ਯੋਜਨਾ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।

ਇਹ ਯੋਜਨਾ ਖ਼ਾਸ ਕੇਂਦਰ ਸਰਕਾਰ ਵੱਲੋਂ ਧੀਆਂ ਲਈ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ 1 ਰੁਪਏ ਦੀ ਬੱਚਤ ਨਾਲ 15 ਲੱਖ ਰੁਪਏ ਜੋੜੇ ਜਾ ਸਕਦੇ ਹਨ। ਇਸ ਯੋਜਨਾ ਨਾਲ ਤੁਸੀ ਆਪਣੀ ਆਮਦਨ ਵਿੱਚ ਵੀ ਬੱਚਤ ਕਰ ਸਕਦੇ ਹੋ।

ਤੁਸੀ ਇਸ ਯੋਜਨਾ ਲਈ ਕਿਸੇ ਵੀ ਡਾਕਘਰ ਜਾਂ ਵਪਾਰਕ ਅਦਾਰੇ ਦੀ ਸ਼ਾਖਾ ਵਿੱਚ ਖਾਤਾ ਖੁਲ੍ਹਵਾ ਸਕਦੇ ਹੋ। ਇਸ ਯੋਜਨਾ ਵਿੱਚ ਖਾਤਾ ਖੁਲ੍ਹਵਾਉਣ ਲਈ ਤੁਹਾਨੂੰ ਆਪਣੀ 10 ਸਾਲ ਤੋਂ ਘੱਟ ਉਮਰ ਦੀ ਧੀ ਦੇ ਨਾਂਅ ‘ਤੇ ਖਾਤਾ ਖੁਲ੍ਹਵਾਉਣਾ ਪਵੇਗਾ, ਜਿਸਦੀ ਫ਼ੀਸ 250 ਰੁਪਏ ਹੈ। ਇਸ ਯੋਜਨਾ ਤਹਿਤ ਮੌਜੂਦ ਸਾਲ ਵਿੱਚ 1.5 ਲੱਖ ਰੁਪਏ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਕਦੋਂ ਤੱਕ ਜਾਰੀ ਰੱਖਣਾ ਪਵੇਗਾ ਖਾਤਾ

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਧੀ ਦੇ 18 ਸਾਲ ਜਾਂ 21 ਸਾਲ ਦੀ ਉਮਰ ਤੱਕ ਜਾਰੀ ਰੱਖੀ ਜਾ ਸਕਦੀ ਹੈ। ਤੁਸੀ ਇਸ ਯੋਜਨਾ ਵਿੱਚ ਧੀ ਦੀ ਪੜ੍ਹਾਈ ਲਈ 18 ਸਾਲ ਹੋਣ ‘ਤੇ 50 ਫ਼ੀਸਦੀ ਰਕਮ ਵੀ ਕਢਵਾ ਸਕਦੇ ਹੋ।

Today Now News

RELATED ARTICLES
- Advertisment -

POPULAR POSTS