
ਨਾਭਾ Sukhchian Singh Lubana ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ। ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਹੀ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਅਤੇ ਇਕ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸਨ। ਸੁਖਬੀਰ ਬਾਦਲ ਵੱਲੋਂ ਖੇਤੀ ਦੇ 3 ਖੇਤੀ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰੇ ਹੋਣ ‘ਤੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ’ਚ 17 ਸਤੰਬਰ, 2021 ਨੂੰ ਗੁ. ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰੇਗਾ ਅਤੇ ਕਾਲਾ ਦਿਵਸ ਮਨਾਏਗਾ ਸੁਖਬੀਰ ਬਾਦਲ ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਬੀਜੇਪੀ ਵਾਲ਼ਿਆਂ ਨੇ ਖੋਹੀ ਸੀ ਇਹ ਤਾਂ ਜਾਣ ਬੁੱਝ ਕੇ ਡਰਾਮੇ ਕਰ ਰਹੇ ਹਨ।
ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਮ੍ਰਿਤਕ ਕਿਸਾਨ ਬਾਬੂ ਸਿੰਘ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਕਿਸਾਨ ਬਾਬੂ ਸਿੰਘ ਦੀ ਪਤਨੀ ਨੂੰ ਪੰਜ ਲੱਖ ਦਾ ਚੈੱਕ ਸੌਂਪਿਆ।
ਇਸ ਮੌਕੇ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਅਨੇਕਾਂ ਹੀ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਈਆਂ ਗਈਆਂ ਹਨ ਪਰ ਕੇਂਦਰ ਸਰਕਾਰ ਤੇ ਜੂੰ ਨਹੀਂ ਸਰਕ ਰਹੀ। 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਲਾ ਦਿਵਸ ਮਨਾਉਣ ਅਤੇ ਪਾਰਲੀਮੈਂਟ ਵਿਖੇ ਤੁਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨੀ ਦੇ ਹੱਕ ਵਿੱਚ ਦਿੱਤੇ ਗਏ ਅਸਤੀਫੇ ਤੇ ਧਰਮਸੋਤ ਨੇ ਬਾਦਲਾਂ ਤੇ ਬਰਸਦੇ ਕਿਹਾ ਕਿ ਇਹ ਹੁਣ ਡਰਾਮੇ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੀ ਕੁਰਸੀ ਖੋਹੀ ਗਈ ਸੀ ਅਸਤੀਫ਼ਾ ਨਹੀਂ ਸੀ ਦਿੱਤਾ ਇਨ੍ਹਾਂ ਨੇ ਕਾਲੇ ਕਾਨੂੰਨ ਆਪ ਪਾਸ ਕਰਵਾਈ ਸੀ।
ਧਰਮਸੋਤ ਨੇ ਅਕਾਲੀ ਦਲ ਤੇ ਵਾਰ ਕਰਦਿਆਂ ਕਿਹਾ ਕਿ ਜੋ ਅਕਾਲੀ ਦਲ ਦੇ ਸੀਨੀਅਰ ਆਗੂ ਐਮ ਪੀ ਰਹੇ ਅਤੇ ਰਾਜ ਸਭਾ ਮੈਂਬਰ ਰਹੇ ਛੇ-ਛੇ ਵਾਰ ਉਨ੍ਹਾਂ ਨੂੰ ਦਰ ਕਿਨਾਰੇ ਕੀਤਾ ਗਿਆ ਅਤੇ ਆਪਣੇ ਪਰਿਵਾਰ ਨੂੰ ਹੀ ਇਹ ਮਨਿਸਟਰੀ ਦੇ ਅਹੁਦੇ ਦਿੰਦੇ ਰਹੇ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਸਿੱਖ ਚਿਹਰਾ ਐਲਾਨਣ ਤੇ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਕੇਜਰੀਵਾਲ ਕਹਿ ਰਿਹਾ ਹੈ ਕਿ ਨਾ ਕੋਈ ਅਹੁਦਾ ਨਾ ਕੋਈ ਟਿਕਟ ਦੀ ਗੱਲ ਨਹੀਂ ਕਰਨੀ ਪਰ ਧਰਮਸੋਤ ਨੇ ਕਿਹਾ ਕੀ ਕੇਜਰੀਵਾਲ ਤਾਂ ਆਪ ਦੋ ਵਾਰੀ ਮੁੱਖਮੰਤਰੀ ਬਣ ਗਿਆ ਅਤੇ ਉਹ ਦੂਜਿਆਂ ਨੂੰ ਮੱਤਾਂ ਦੇ ਰਿਹਾ ਹੈ ਪਹਿਲਾਂ ਆਪ ਗੁੜ ਖਾਣਾ ਛੱਡੇ ਅਤੇ ਫਿਰ ਦੂਜਿਆਂ ਨੂੰ ਨਸੀਹਤ ਦੇਵੇ ਪਹਿਲਾਂ ਉਹ ਆਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਫੇਰ ਦੂਜਿਆਂ ਨੂੰ ਨਸੀਹਤ ਦੇੇਵੇ।






