
ਬਰਨਾਲਾ 12 ਸਤੰਬਰ /ਕਰਨਪ੍ਰੀਤ ਧੰਦਰਾਲ /- ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਸ਼ਹਿਰ ਬਰਨਾਲਾ ਦੇ ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ ਸ਼ਮਸ਼ੇਰ ਸਿੰਘ ਸੰਧੂ, ਸ੍ਰ ਰਾਜਿੰਦਰ ਸਿੰਘ ਕਾਂਝਲਾ, ਸ੍ਰ ਅਵਤਾਰ ਸਿੰਘ ਕਾਕਾ, ਸ੍ਰ ਬਲਜਿੰਦਰ ਸਿੰਘ ਦਿਉਲ, ਸ੍ਰ ਗੁਰਲਾਲ ਸਿੰਘ, ਸ੍ਰ ਜਗਸੀਰ ਸਿੰਘ, ਸ੍ਰ ਬਲਕਾਰ ਸਿੰਘ, ਸ੍ਰ ਅਜੈਬ ਸਿੰਘ ਆਮ ਆਦਮੀ ਪਾਰਟੀ ਛੱਡ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਹੀ ਆਗੂਆ ਦਾ ਕਾਂਗਰਸ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸੀ ਚਿੰਨ ਸਿਰੋਪੇ ਪਾ ਸਨਮਾਨਿਤ ਕੀਤਾ ! ਕੇਵਲ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਨੇ ਇਕ ਸੰਸਦ ਨੂੰ ਮਿਲਣ ਵਾਲੀ ਪੰਜ ਕਰੋੜ ਦੀ ਗ੍ਰਾੰਟ ਰਾਸ਼ੀ ਚੋਣ ਕਾਣੀ ਕੋਡੀ ਨਹੀਂ ਲਾਇ ਤੇ ਸਿਰਫ ਚੁਟਕਲਿਆਂ ਨਾਲ ਵੋਟਾਂ ਵਟੋਰ ਕੇ ਚੁੱਪ ਬੈਠਾ ਹੈ ਆਪ ਵਾਲਿਆਂ ਕੋਲ ਵਿਕਾਸ ਜਾਂ ਲੋਕਾਂ ਦੀ ਭਲਾਈ ਲਾਇ ਕੋਈ ਏਜੇਂਡਾ ਨਹੀਂ ਹੈ ! ਉਹਨਾਂ ਪਾਰਟੀ ਚ ਸ਼ਾਮਿਲ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ 2022 ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ ਸੂਬੇ ਦੇ ਲੋਕ ਇਹ ਗੱਲ ਪੱਲੇ ਬੰਨ੍ਹ ਚੁੱਕੇ ਹਨ ਜਿਸ ਸਦਕਾ ਆਪ ਤੇ ਅਕਾਲੀ ਦਲ ਦਾ ਕੋਈ ਵਜੂਦ ਨਹੀਂ ਰਹੇਗਾ !





