
ਬਰਨਾਲਾ,12 ,ਸਤੰਬਰ / ਕਰਨਪ੍ਰੀਤ ਧੰਦਰਾਲ /-। ਬਰਨਾਲਾ ਜਿਲੇ ਦੇ ਪਿੰਡ ਖੁੱਡੀ ਦੇ ਦਰਬਾਰਾ ਸਿੰਘ ਗੁਰੂ ਐਸ.ਡੀ.ਐਮ, ਏ.ਡੀ.ਸੀ, ਡੀ.ਸੀ, ਡਾਇਰੈਕਟਰ, ਸੈਕਟਰੀ, ਐਮ.ਡੀ ਸਿਹਤ ਕਾਰਪੋਰੇਸ਼ਨ ਅਤੇ ਸਿਹਤ ਦੇ ਪਿ੍ਰੰਸੀਪਲ ਸੈਕਟਰੀ ਆਦਿ ਵੱਡੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਆਈ.ਏ.ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਪੰਜ ਸਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਵੀ ਰਹਿ ਚੁੱਕੇ ਹਨ, ਜਿੰਨਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਿਟਾਇਰਮੈਂਟ ਲੈ ਲਈ।ਹੁਣ ਤੱਕ ਜਿੰਨੇ ਵੀ ਆਈ.ਏ.ਐਸ, ਆਈ.ਪੀ.ਐਸ ਤੇ ਪੀ.ਪੀ.ਐਸ ਆਦਿ ਆਧਿਕਾਰੀ ਸੇਵਾ ਮੁਕਤ ਹੋਣ ਤੋਂ ਬਾਅਦ ਰਾਜਨੀਤਿਕ ਮੈਦਾਨ ਚ ਉਤਰੇ ਹਨ, ਉਨਾਂ ਚੋਂ ਇੱਕ ਅੱਧੇ ਨੂੰ ਛੱਡ ਬਾਕੀ ਕਿਸੇ ਨੂੰ ਸਫਲਤਾ ਨਹੀਂ ਮਿਲੀ ਪਰੰਤੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਪਸੰਦ ਤੇ ਨੇੜਤਾ ਨਾਲ ਮੌਜੂਦਾ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀਂ ਨਾਲ ਕਿਤੇ ਦਵਿੰਦਰ ਬੀਹਲੇ ਵਾਲੀ ਨਾ ਹੋਵੇ ਕਿਓਂ ਕਿ ਅਜੇ ਸੀਟਾਂ ਦੇ ਕਬਜ਼ੇ ਪੱਕੇ ਨਹੀਂ ਹਨ ਭਦੌੜ ਚ ਖੂਬ ਚਰਚਾ ਹੈ !
ਅਕਾਲੀ ਦਲ ਵਲੋਂ ਪਿਛਲੀਆਂ ਚੋਣਾਂ ਸਮੇਂ ਦਰਬਾਰਾ ਸਿੰਘ ਗੁਰੂ ਨੂੰ ਭਦੌੜ ਹਲਕੇ ਤੋਂ ਟਿੱਕਟ ਦੇ ਕੇ ਚੋਣਾਂ ਦੇ ਮੈਦਾਨੇ ਜੰਗ ਚ ਉਤਾਰ ਦਿੰਤਾ ਗਿਆ, ਪਰ ਕੁੱਝ ਕੁ ਵੋਟਾਂ ਤੇ ਮਾਤ ਖਾ ਗਏ। ਮਹਿਜ 6 ਮਹੀਨੇ ਪਹਿਲਾਂ ਟਿਕਟ ਦੇ ਕੇ ਕਿਸੇ ਵੀ ਨਵੇਂ ਵਿਅਕਤੀ ਨੂੰ ਜਦੋਂ ਮੈਦਾਨ ਚ ਉਤਾਰਿਆ ਜਾਵੇਗਾ ਤਾਂ ਐਨੇ ਸਮੇਂ ਚ ਚੋਣ ਲੜਨੀ ਮੁਸ਼ਕਿਲ ਹੈ। ਇਸ ਤੋਂ ਬਾਅਦ ਉਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਚ ਨਵੇਂ ਹਲਕੇ ਬੱਸੀ ਪਠਾਣਾਂ ਤੋਂ ਵੀ ਛੇ ਮਹੀਨੇ ਪਹਿਲਾਂ ਮੈਦਾਨ ਚ ਉਤਾਰ ਦਿੱਤਾ ਗਿਆ, ਜਿਥੇ ਵੀ ਘੱਟ ਸਮਾਂ ਮਿਲਣ ਤੇ ਦੂਸਰਾ ਜਿਲਾ ਹੋਣ ਤੇ ਸਫਲਤਾ ਨਾ ਮਿਲ ਸਕੀ।
ਪਰ ਬਾਕੀ ਰਾਜਨੀਤੀ ਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ ਦੇ ਮੁਕਾਬਲੇ ਜੋ ਪਿਆਰ ਅਤੇ ਸਤਿਕਾਰ ਦਰਬਾਰਾ ਸਿੰਘ ਗੁਰੂ ਨੂੰ ਪਾਰਟੀ ਚ ਤੇ ਦੋਵਾਂ ਹਲਕਿਆਂ ਚ ਮਿਲਿਆ ਤੇ ਮਿਲ ਰਿਹਾ ਹੈ, ਉਹ ਲਾ-ਜਵਾਬ ਹੈ। 2022 ਦੀਆਂ ਚੋਣਾਂ ਲਈ ਹਲਕਾ ਬੱਸੀ ਪਠਾਣਾਂ ਤੋਂ ਚੋਣ ਲੜਨ ਲਈ ਮਿਹਨਤ ਕਰ ਰਹੇ ਦਰਬਾਰਾ ਸਿੰਘ ਗੁਰੂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਬੱਸੀ ਪਠਾਣਾਂ ਸੀਟ ਬਸਪਾ ਨਾਲ ਚੋਣ ਸਮਝੌਤੇ ਚ ਬਸਪਾ ਦੇ ਖਾਤੇ ਚਲੀ ਗਈ। ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕਾਬਲ ਅਤੇ ਇਮਾਨਦਾਰ ਆਗੂ ਨੂੰ ਕਿਹੜੇ ਹਲਕੇ ਤੋਂ ਚੋਣ ਲੜਾਉਦੇ ਹਨ। ਪਰੰਤੂ ਲੱਗਦਾ ਹਾਈ ਕਮਾਂਡ ਦੇ ਇਸ਼ਾਰੇ ਤੇ ਹੀ ਦਰਬਾਰਾ ਸਿੰਘ ਗੁਰੂ ਭਦੌੜ ਚ ਸਰਗਰਮ ਹਨ ! ਜਿਸ ਨੂੰ ਲੈ ਕੇ ਉਨਾਂ ਦੇ ਨਿੱਜੀ ਤੇ ਜੱਦੀ ਹਲਕੇ ਭਦੌੜ ਚ ਖੂਬ ਚਰਚੇ ਚੱਲ ਰਹੇ ਹਨ ਕਿ ਪਾਰਟੀ ਇਸ ਇਮਾਨਦਾਰ ਸ਼ਖਸ਼ੀਅਤ ਅਗਰ ਭਦੌੜ ਤੋਂ ਚੋਣ ਲੜਾਉਦੀ ਹੈ ਤਾਂ ਪਾਰਟੀ ਦਾ ਝੰਡਾ ਝੁੱਲ ਸਕਦਾ ਹੈ। ਕਿਉਕਿ ਪੰਜਾਬ ਭਰ ਚ ਲੋਕਾਂ ਦੇ ਨਿੱਜੀ ਕੰਮ ਕਰਵਾਉਣ ਸਮੇਤ ਪੰਚਾਇਤਾਂ ਤੋਂ ਕਮਿਸ਼ਨ ਬਗੈਰਾ ਲੈਣ ਤੋਂ ਦੂਰ ਰਹਿਣ ਵਾਲੇ ਦਰਬਾਰਾ ਸਿੰਘ ਗੁਰੂ ਨੂੰ ਲੋਕ ਪਿਆਰ ਅਤੇ ਸਤਿਕਾਰ ਦਿੰਦੇ ਹਨ। ਬਹੁਤ ਸਾਰੇ ਲੋਕਾਂ ਦਾ ਕਹਿਣ ਹੈ ਕਿ ਅਗਰ ਗੁਰੂ ਚੋਣ ਲੜ ਰਹੇ ਹਨ ਤਾਂ ਲੋਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਨਾਂ ਦਾ ਸਾਥ ਦੇ ਸਕਦੇ ਹਨ।






