
ਬਰਨਾਲਾ 12 ਸਤੰਬਰ /ਕਰਨਪ੍ਰੀਤ ਧੰਦਰਾਲ /- ਪਦਮਸ਼੍ਰੀ ਰਾਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ ਦੀ ਛਤਰ ਛਾਇਆ ਹੇਠ ਹੋਏ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਚੋਂ ਜਿੱਥੇ 10 ਵਿਦਿਆਰਥੀਆਂ ਨੇ ਵੱਖ- ਵੱਖ ਪੰਜਾਬ ਦੇ ਕੈਂਪਸ ਵਿੱਚ ਭਾਗ ਲਿਆ, ਉਥੇ ਹੀ 3 ਲਡ਼ਕੀਆਂ ਸਣੇ 4 ਖਿਡਾਰੀਆਂ ਦੀ ਪੰਜਾਬ ਟੀਮ ਵਿੱਚ ਹੋਈ ਚੋਣ ਨਾਲ ਜਿੱਥੇ ਪੂਰੇ ਜ਼ਿਲੇ ‘ਚ ਖੁਸ਼ੀ ਦਾ ਆਲਮ ਹੈ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਪੰਜਾਬ ਖੇਡਣ ਲਈ ਚੁਣੇ ਖਿਡਾਰੀਆਂ ਤੇ ਉਨਾਂ ਦੇ ਪਰਿਵਾਰ ਸਣੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਅੰਡਰ 19 ਦੇ ਲੜਕੇ ਟੀਮ ਚੋਂ ਨਰਿੰਦਰ ਮੋਰੀਆ ਦੀ ਪੰਜਾਬ ਟੀਮ ‘ਚ ਚੋਣ ਹੋਈ ਹੈ। ਜੋ ਆਪਣਾ ਤੇ ਆਪਣੇ ਪਿਤਾ ਜੋ ਇਕ ਮੰਦਿਰ ਦੇ ਬਾਹਰ ਫੁੱਲ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਦਾ ਸੁਪਨਾ ਸਾਕਾਰ ਕਰ ਰਿਹਾ ਹੈ। ਲੜਕੀਆਂ ਅੰਡਰ-19 ‘ਚ ਅਕਸ਼ਿਤਾ ਭਗਤ, ਅਲੀਸ਼ਾ ਤੇ ਅਮਰਜੀਤ ਕੌਰ ਦੀ ਪੰਜਾਬ ਟੀਮ ‘ਚ ਚੋਣ ਹੋਈ ਹੈ। ਗੌਰ ਹੋਵੇ ਕਿ ਕ੍ਰਿਕਟ ਖਿਡਾਰਨ ਆਲੀਸ਼ਾ ਜਿੱਥੇ ਬਰਨਾਲਾ ਕ੍ਰਿਕਟ ਟੀਮ ਦੀ ਕਪਤਾਨ ਹੈ, ਉੱਥੇ ਹੀ ਆਪਣਾ ਤੇ ਆਪਣੇ ਪਿਤਾ ਜੋ ਮਿਹਨਤ ਮਜ਼ਦੂਰੀ ਕਰਦੇ ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ। ਚਾਰੇ ਖਿਡਾਰੀਆਂ ਨੂੰ ਪੰਜਾਬ ਟੀਮ ‘ਚ ਹੋਈ ਚੋਣ ‘ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਜਿਸ ਵਿਚ ਪ੍ਰਧਾਨ ਵਿਵੇਕ ਸਿੰਧਵਾਨੀ, ਸੈਕਟਰੀ ਰੁਪਿੰਦਰ ਗੁਪਤਾ, ਖਜ਼ਾਨਚੀ ਸੰਜੈ ਗਰਗ, ਰਾਕੇਸ ਜਿੰਦਲ, ਯਾਦਵਿੰਦਰ ਸਿੰਘ ਭੁੱਲਰ,ਡਾ ਨਰੇਸ਼ ਗੋਇਲ, ਡਾ ਰਾਜੀਵ ਗਰਗ, ਗੁਰਪ੍ਰੀਤ ਸਿੰਘ ਲਾਡੀ, ਰਵਿੰਦਰ ਸਿੰਘ ਰਵੀ, ਮਹਿਮੂਦ ਮਨਸੂਰੀ, ਜੁਗਰਾਜ ਸਿੰਘ ਕੌਂਸਲਰ ਤੋਂ ਇਲਾਵਾ ਇਸ ਕੈਂਪ ‘ਚ ਮਿਹਨਤ ਕਰ ਰਹੇ ਕੋਚ ਨਬਿੰਦੂ ਸ਼ਰਮਾ, ਕਰਮਜੀਤ ਕਾਕਾ, ਯਾਦਵਿੰਦਰ ਲਵਲੀ, ਅੱਛਰ ਸਿੰਘ ਚੌਹਾਨ, ਆਦਿ ਤੋਂ ਇਲਾਵਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਨੇ ਵਧਾਈ ਦਿੱਤੀ ਹੈ।
7 ਬੱਚੇ ਪਹਿਲਾਂ ਪੰਜਾਬ ਕੈੰਪ ‘ਚ ਲੈ ਚੁੱਕੇ ਨੇ ਭਾਗ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਟਰਾਈਡੈਂਟ ਕੈਂਪਸ ਵਿਚ ਹੋਏ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ‘ਚੋਂ 7 ਖਿਡਾਰੀ ਪਹਿਲਾਂ ਹੀ ਵੱਖ-ਵੱਖ ਪੰਜਾਬ ਕੈਂਪ ਵਿਚ ਭਾਗ ਲੈ ਚੁੱਕੇ ਹਨ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਖਿਡਾਰੀ ਵੀਨਸ ਗਰਗ, ਲੋਕੇਸ਼ ਕੁਮਾਰ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਮੋਰੀਆ, ਹਵਨੀਤ ਸਿੰਘ, ਸੂਚਿਤ ਗੋਇਲ ਸਣੇ 7 ਖਿਡਾਰੀਆਂ ਦੀ ਵੱਖ – ਵੱਖ ਪੰਜਾਬ ਕੈਂਪਸ ਖੇਡ ਵਿੱਚ ਭਾਗ ਲਿਆ ਸੀ। ਜਿਨ੍ਹਾਂ ਚੋਂ ਨਰਿੰਦਰ ਮੌਰੀਆ ਪੰਜਾਬ ਦੀ ਟੀਮ ਲਈ ਚੁਣੇ ਗਏ ਹਨ ਜੋ ਹੁਣ ਹੈਦਰਾਬਾਦ ਖੇਡ ਰਹੇ ਹਨ।
- 7 ਬੱਚੇ ਪਹਿਲਾਂ ਪੰਜਾਬ ਕੈੰਪ ‘ਚ ਲੈ ਚੁੱਕੇ ਨੇ ਭਾਗ






