16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧਨੌਲਾ ਦੇ ਵਪਾਰੀਆਂ ਨੇ ਕੇਵਲ ਢਿੱਲੋਂ ਨਾਲ ਕੀਤੀ ਮੁਲਾਕਾਤ 2022 ਚ...

ਧਨੌਲਾ ਦੇ ਵਪਾਰੀਆਂ ਨੇ ਕੇਵਲ ਢਿੱਲੋਂ ਨਾਲ ਕੀਤੀ ਮੁਲਾਕਾਤ 2022 ਚ ਢਿੱਲੋਂ ਨੂੰ ਜਿਤਾਉਣ ਲਈ ਦਿੱਤਾ ਭਰੋਸਾ

ਬਰਨਾਲਾ, 12 ਸਤੰਬਰ/ਕਰਨਪ੍ਰੀਤ ਧੰਦਰਾਲ /-ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਉਹਨਾਂ ਦੀ ਬਰਨਾਲਾ ਸਥਿਤ ਰਿਹਾਇਸ ਤੇ ਕਸਬਾ ਧਨੌਲਾ ਦੇ ਵਪਾਰ ਮੰਡਲ ਵਲੋਂ ਪ੍ਰਧਾਨ ਰਮਨਦੀਪ ਵਰਮਾ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਵਲੋਂ ਆਪਣੀਆਂ ਸਮੱਸਿਆਵਾਂ ਤੋਂ ਸ.ਢਿੱਲੋਂ ਨੂੰ ਜਾਣੂੰ ਕਰਵਾਇਆ ਗਿਆ। ਉਥੇ ਕੇਵਲ ਸਿੰਘ ਢਿੱਲੋਂ ਨੇ ਸਮੂਹ ਵਪਾਰੀਆਂ ਨੂੰ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਕਿਸੇ ਵੀ ਵਪਾਰੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਕੋਰੋਨਾ ਮਹਾਮਾਰੀ ਕਾਰਨ ਵਪਾਰ ਨੂੰ ਵੱਡੀ ਢਾਹ ਲੱਗੀ ਹੈ। ਹੁੁਣ ਲੰਬੇ ਸਮੇਂ ਬਾਅਦ ਵਪਾਰ ਲੀਹ ਤੇ ਆਇਆ ਹੈ। ਜਿਸ ਕਰਕੇ ਹੁਣ ਕਾਂਗਰਸ ਸਰਕਾਰ ਦਾ ਪੂਰਾ ਜ਼ੋਰ ਵਪਾਰੀਆਂ ਦੀ ਹਰ ਮੁਸ਼ਕਿਲ ਦੂਰ ਕਰਨ ਦਾ ਹੈ। ਕਿਸੇ ਵਪਾਰੀ ਨੂੰ ਕੋਈ ਮੁਸ਼ਕਿਲ ਉਸਦੇ ਕਾਰੋਬਾਰ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਬਰਨਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਜਾਰੀ ਹਨ, ਉਥੇ ਧਨੌਲਾ ਕਸਬੇ ਲਈ 12 ਕਰੋੜ ਦੀ ਗ੍ਰਾਂਟ ਨਾਲ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ 25 ਕਰੋੜ ਦੀ ਹੋਰ ਗ੍ਰਾਂਟ ਧਨੌਲਾ ਦੇ ਕੰਮਾਂ ਲਈ ਦਿੱਤੀ ਜਾਵੇਗੀ। ਇਸ ਮੌਕੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਰਮਨਦੀਪ ਵਰਮਾ, ਚੇਅਰਮੈਨ ਬਿਲਾਸ ਰਾਏ, ਸੋਨੂੰ ਗਰਗ, ਵਿਜੈ ਕੁਮਾਰ, ਮਿੱਠਨ ਲਾਲ, ਰਮਿੰਦਰ ਰਾਮਾ, ਵਿਜੈ ਕੁਮਾਰ ਹੈਪੀ, ਧਰਮਿੰਦਰ ਕੁਮਾਰ, ਵਿਜੈ ਕੁਮਾਰ ਬੱਬੂ, ਗਗਨਦੀਪ ਨੇ ਕੇਵਲ ਸਿੰਘ ਢਿੱਲੋਂ ਨੂੰ ਵਿਸਵਾਸ਼ ਦਵਾਇਆ ਕਿ ੳਹ ਆਉਣ ਵਾਲੀਆਂ ਚੋਣਾਂ ਵਿੱਚ ਊਹਨਾਂ ਨੂੰ ਜਿੱਤ ਦਵਾਉਣ ਲਈ ਹਰ ਵਾਹ ਲਗਾਉਣਗੇ। ਸ.ਢਿੱਲੋਂ ਦੇ ਵਿਕਾਸ ਦੇ ਏਜੰਡੇ ਨੂੰ ਧਨੌਲਾ ਦੇ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ, ਵਾਈਸ ਪ੍ਰਧਾਨ ਰਜਨੀਸ਼ ਕੁਮਾਰ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ, ਰਾਜੀਵ ਕੁਮਾਰ ਲੂਬੀ, ਵਰੁਣ ਗੋਇਲ ਆਦਿ ਵੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ : ਧਨੌਲਾ ਦੇ ਵਪਾਰੀ ਸ.ਕੇਵਲ ਸਿੰਘ ਢਿੱਲੋਂ ਨੂੰ ਮਿਲਦੇ ਹੋਏ।

ਪੀ.ਆਰ.ਟੀ.ਸੀ ਅਤੇ ਸਿਹਤ ਵਿਭਾਗ ਦੇ ਕਾਮਿਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਕੇਵਲ ਸਿੰਘ ਢਿੱਲੋਂ ਨੇ ਦਿੱਤਾ ਭਰੋਸਾ

ਬਰਨਾਲਾ, 12 ਸਤੰਬਰ/ਕਰਨਪ੍ਰੀਤ ਧੰਦਰਾਲ /-ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਅੱਜ ਪੀਆਰਟੀਸੀ ਅਤੇ ਸਰਕਾਰੀ ਹਸਪਤਾਲ ਦੇ ਕਾਮਿਆਂ ਦੇ ਵਫ਼ਦਾਂ ਵਲੋਂ ਮੰਗ ਪੱਤਰ ਸੌਂਪੇ ਗਏ। ਸਰਕਾਰੀ ਹਸਪਤਾਲ ਦੇ ਦਰਜ਼ਾ ਚਾਰ ਕਾਮਿਆਂ ਨੇ ਸ.ਕੇਵਲ ਸਿੰਘ ਢਿੱਲੋਂ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਡੀਸੀ ਰੇਟ ਤੇ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਸਰਕਾਰ ਤੋਂ ਵਾਧੇ ਦੀ ਮੰਗ ਕਰ ਰਹੇ ਹਨ। ਉਥੇ ਪੀਆਰਟੀਸੀ ਮੁਲਾਜ਼ਮਾਂ ਦੀ ਮੰਗ ਸੀ ਕਿ ਕਈ ਸਾਲਾਂ ਤੋਂ ਕੱਚੇ ਕੰਮ ਕਰ ਰਹੇ ਹਨ, ਜਿਹਨਾਂ ਨੂੰ ਸਰਕਾਰ ਰੈਗੂਲਰ ਕਰੇ। ਇਸ ਮੌਕੇ ਸ.ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੀਆਰਟੀਸੀ ਵਿੱਚ ਕਾਂਗਰਸ ਸਰਕਾਰ ਸਮੇਂ ਹੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਸੀ ਅਤੇ ਹੁਣ ਰੈਗੂਲਰ ਕਰਨ ਦੀ ਮੰਗ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲ ਰੱਖਣਗੇ ਅਤੇ ਜਲਦ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਥੇ ਸ.ਢਿੱਲੋਂ ਨੇ ਹਸਪਤਾਲ ਦੇ ਕਾਮਿਆਂ ਨੂੰ ਵੀ ਉਹਨਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ, ਚੇਅਰਮੈਨ ਜੀਵਨ ਬਾਂਸਲ, ਰਾਜੀਵ ਕੁਮਾਰ ਲੂਬੀ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ : ਪੀਆਰਟੀਸੀ ਦੇ ਕਾਮੇ ਸ.ਕੇਵਲ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੰਦੇ ਹੋਏ।

ਫ਼ੋਟੋ ਕੈਪਸ਼ਨ : ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਕਾਮੇ ਸ.ਕੇਵਲ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੰਦੇ ਹੋਏ।

ਅਕਲੀਦਾਲ ਨੂੰ ਵੱਡਾਝਟਕਾ ਕੋਠੇ ਮਨੀਸਰ ਦੀ ਪੰਚਾਇਤ ਨੇ ਅਕਾਲੀ ਦਲ ਛੱਡ ਕੇ ਕੇਵਲ ਢਿੱਲੋਂ ਦੀ ਅਗਵਾਈ ‘ਚ ਕਾਂਗਰਸ ਦਾ ਫੜਿਆ ਪੱਲਾ

ਬਰਨਾਲਾ, 12 ਸਤੰਬਰ/ਕਰਨਪ੍ਰੀਤ ਧੰਦਰਾਲ /- ਕਾਂਗਰਸ ਪਾਰਟੀ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਕੋਠੇ ਮਨੀਸਰ ਦੀ ਸਮੁੱਚੀ ਅਕਾਲੀ ਪੰਚਾਇਤ ਸਮੇਤ ਅਕਾਲੀ ਦਲ ਦੇ ਵਰਕਰ ਸਰਪੰਚ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕੋਠੇ ਮਨੀਸਰ ਦੀ ਅਕਾਲੀ ਪੰਚਾਇਤ ਅਤੇ ਅਕਾਲੀ ਵਰਕਰਾਂ ਨੂੰ ਪਾਰਟੀ ਦੇ ਸਿਰੋਪੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਰਪੰਚ ਪਰਮਜੀਤ ਪੰਮਾ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦੇ ਵਿਕਾਸ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਸਮੁੱਚੀ ਕੋਠੇ ਮਨੀਸਰ ਦੀ ਪੰਚਾਇਤ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਹੋਰ ਵੱਡੇ ਪੱਧਰ ਤੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸਰਪੰਚ ਪਰਮਜੀਤ ਪੰਮਾ ਸਮੇਤ ਦਵਿੰਦਰ ਸਿੰਘ, ਬਿੱਕਰ ਸਿੰਘ, ਸ਼ਿੰਦਰਪਾਲ ਕੌਰ, ਮੂਰਤੀ ਦੇਵੀ, ਹਰਬੰਸ ਸਿੰਘ, ਬੂਟਾ ਸਿੰਘ, ਬਲਦੇਵ ਸਿੰਘ, ਨੈਬ ਸਿੰਘ, ਬਲਵੀਰ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ ਅਤੇ ਅਮਲ ਸਿੰਘ ਸ਼ਾਮਲ ਹੋਏ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ ਵਾਈਸ ਪ੍ਰਧਾਨ, ਰਾਜੀਵ ਕੁਮਾਰ ਲੂਬੀ, ਰਜਨੀਸ਼ ਬਾਂਸਲ, ਹਰਦੀਪ ਸਿੰਘ ਸੋਢੀ, ਹੈਪੀ ਢਿੱਲੋਂ, ਵਰੁਣ ਗੋਇਲ ਆਦਿ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ : ਕੋਠੇ ਮਨੀਸਰ ਦੀ ਪੰਚਾਇਤ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ।

Today Now News

RELATED ARTICLES
- Advertisment -

POPULAR POSTS